ਮੈਂ ਸੈਣੀ ਦੇ ਵਿਰੁੱਧ ਨਹੀਂ ਪਰ ਗੰਭੀਰ ਜਿੰਨਾ ਨਹੀਂ ਡਿੱਗਾਂਗਾ : ਬੇਦੀ

08/05/2019 11:20:29 AM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਕਿਹਾ ਕਿ ਉਸ ਦੇ ਮਨ ਵਿਚ ਨਵਦੀਪ ਸੈਣੀ ਵਿਰੁੱਧ ਕੁਝ ਵੀ ਨਹੀਂ ਹੈ ਪਰ ਉਹ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਵਰਗੀ ਪ੍ਰਤੀਕਿਰਿਆ ਦੇਣਾ ਪਸੰਦ ਨਹੀਂ ਕਰਦਾ। 

ਬੇਦੀ ਤੋਂ ਜਦੋਂ ਗੰਭੀਰ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਮੈਨੂੰ ਗੌਤਮ ਗੰਭੀਰ ਵਰਗੀ ਕੋਈ ਹਰਕਤ ਕਰਨ ਦੀ ਲੋੜ ਹੈ। ਮੈਂ ਟਵਿਟਰ 'ਤੇ ਦਿੱਤੇ ਗਏ ਉਸ ਦੇ ਬਿਆਨ 'ਤੇ ਕੋਈ ਪ੍ਰਤੀਕਿਰਿਆ ਨਹੀਂ ਦੇਵਾਂਗਾ। ਮੈਂ ਨਵਦੀਪ ਸੈਣੀ ਬਾਰੇ ਕਦੇ ਵੀ ਕੁਝ ਨਾਂਹ-ਪੱਖੀ ਨਹੀਂ ਕਿਹਾ। ਇਸ ਦੇ ਨਾਲ ਹੀ ਜੇਕਰ ਕਿਸੇ ਨੇ ਕੁਝ ਹਾਸਲ ਕੀਤਾ ਹੈ ਤਾਂ ਇਹ ਉਸ ਦੀ ਪ੍ਰਤਿਭਾ ਹੈ, ਨਾ ਕਿ ਕਿਸੇ ਹੋਰ ਦੀ ਵਜ੍ਹਾ ਨਾਲ।''

PunjabKesari

ਦਸ ਦਈਏ ਕਿ ਗੰਭੀਰ ਨੇ ਇਸ ਤੋਂ ਪਹਿਲਾਂ ਨਵਦੀਪ ਸੈਣੀ ਦੇ ਸ਼ਾਨਦਾਰ ਡੈਬਿਯੂ 'ਤੇ ਟਵੀਟ ਕੀਤਾ ਸੀ ਜਿਸ ਵਿਚ ਉਸ ਨੇ ਭਾਰਤੀ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨੂੰ ਲੰਮੇ ਹੱਥੀ ਲਿਆ ਸੀ। ਗੰਭੀਰ ਨੇ ਟਵੀਟ ਕੀਤਾ, ''ਨਵਦੀਪ ਸੈਨੀ ਨੇ ਭਾਰਤ ਲਈ ਡੈਬਿਊ ਕਰਨ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੁਸੀਂ ਗੇਂਦਬਾਜ਼ੀ ਕਰਨ ਤੋਂ ਪਹਿਲਾਂ ਹੀ ਬਿਸ਼ਨ ਸਿੰਘ ਬੇਦੀ ਅਤੇ ਚੇਤਨ ਚੌਹਾਨ ਨੂੰ ਆਊਟ ਕਰਕੇ ਦੋ ਵਿਕਟਾਂ ਲਈਆਂ। ਜਿਸ ਖਿਡਾਰੀ ਦੇ ਮੈਦਾਨ 'ਤੇ ਕਦਮ ਰੱਖਣ ਤੋਂ ਪਹਿਲਾਂ ਹੀ ਜਿਨ੍ਹਾਂ ਨੇ ਉਸ ਦੇ ਕ੍ਰਿਕਟ ਕਰੀਅਰ ਦੇ ਖਤਮ ਹੋਣ ਦੀ ਗੱਲ ਕਹਿ ਦਿੱਤੀ ਹੋਵੇ ਉਸ ਖਿਡਾਰੀ ਨੂੰ ਡੈਬਿਊ ਕਰਦੇ ਹੋਏ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਸ਼ਰਮ ਆਉਣੀ ਚਾਹੀਦੀ ਹੈ। 


Related News