ਦੇਸ਼ ਦਾ ਨਾਂ ਰੌਸ਼ਨ ਕਰਕੇ ਬੋਲੇ ਲਕਸ਼ੈ ਸੇਨ- ਆਪਣਾ ਸੁਫ਼ਨਾ ਜੀ ਰਿਹਾ ਹਾਂ
Tuesday, Mar 22, 2022 - 11:54 AM (IST)
ਨਵੀਂ ਦਿੱਲੀ- ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਂ ਰੌਸ਼ਨ ਕਰਕੇ ਉਹ ਆਪਣੇ ਸੁਫ਼ਨੇ ਨੂੰ ਜੀ ਰਹੇ ਹਨ ਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ 'ਚ ਓਲੰਪਿਕ ਚੈਂਪੀਅਨ ਵਿਕਟਰ ਐਕਸੇਲਸੇਨ ਦੇ ਖ਼ਿਲਾਫ਼ ਉਨ੍ਹਾਂ ਨੇ ਆਪਣਾ 'ਸਭ ਕੁਝ' ਲਗਾ ਦਿੱਤਾ ਉੱਤਰਾਖੰਡ ਦੇ 20 ਸਾਲ ਦੇ ਸੇਨ ਨੇ ਬਰਮਿੰਘਮ 'ਚ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਈ ਪਰ ਦੁਨੀਆ ਦੇ ਨੰਬਰ ਇਕ ਖਿਡਾਰੀ ਐਕਸੇਲਸੇਨ ਤੋਂ ਹਾਰ ਗਏ।
ਇਹ ਵੀ ਪੜ੍ਹੋ : ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ : ਸਿੰਧੂ ਤੇ ਸ਼੍ਰੀਕਾਂਤ 'ਤੇ ਰਹਿਣਗੀਆਂ ਨਜ਼ਰਾਂ
ਉਨ੍ਹਾਂ ਕਿਹਾ ਕਿ ਅਲਮੋੜਾ ਤੋਂ ਆਲ ਇੰਗਲੈਂਡ ਓਪਨ ਤਕ ਮੇਰੇ ਲਈ ਲੰਬਾ ਸਫ਼ਰ ਰਿਹਾ ਹੈ। ਮੈਂ ਕੱਲ੍ਹ ਫਾਈਨਲ 'ਚ ਆਪਣਾ ਸਭ ਕੁਝ ਕੋਰਟ 'ਤੇ ਦੇ ਦਿੱਤਾ ਪਰ ਜਿੱਤ ਨਹੀਂ ਸਕਿਆ। ਉਨ੍ਹਾਂ ਕਿਹਾ- ਮੇਰੇ ਲਈ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣਾ ਸਭ ਕੁਝ ਹੈ। ਮੈਂ ਆਪਣਾ ਸੁਫ਼ਨਾ ਜੀ ਰਿਹਾ ਹਾਂ ਤੇ ਆਪਣਾ ਸੌ ਫ਼ੀਸਦੀ ਹਮੇਸ਼ਾ ਕੋਰਟ 'ਤੇ ਦੇਵਾਂਗਾ। ਉਨ੍ਹਾਂ ਦੇ ਪ੍ਰਦਰਸ਼ਨ ਦੀ ਨਰਿੰਦਰ ਮੋਦੀ ਤੋਂ ਲੈ ਕੇ ਸਚਿਨ ਤੇਂਦੁਲਕਰ ਤਕ ਸਾਰਿਆਂ ਨੇ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ : ਪੁਤਿਨ ਦਾ ਸਮਰਥਨ ਕਰਨ ਵਾਲੇ ਸ਼ਤਰੰਜ ਚੈਂਪੀਅਨ ਕਰਜਾਕਿਨ 'ਤੇ ਲੱਗੀ ਪਾਬੰਦੀ
ਸੇਨ ਨੇ ਕਿਹਾ- ਮੈਂ ਦੁਨੀਆ ਭਰ ਤੋਂ ਮਿਲੇ ਇਸ ਪਿਆਰ ਤੇ ਸਹਿਯੋਗ ਨਾਲ ਬਹੁਤ ਖ਼ੁਸ਼ ਹਾਂ। ਮੈਂ ਸਾਰਿਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ- ਮੈਂ ਬਾਈ (ਭਾਰਤੀ ਬੈੱਡਮਿੰਟਨ ਸੰਘ) ਤੇ ਭਾਰਤੀ ਖੇਡ ਅਥਾਰਿਟੀ (ਸਾਈ) ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਮੈਂ ਆਪਣੇ ਮਾਤਾ-ਪਿਤਾ ਤੇ ਭਰਾ ਚਿਰਾਗ ਦੇ ਤਿਆਗ ਨੂੰ ਨਹੀਂ ਭੁਲ ਸਕਦਾ ਹਾਂ। ਮੈਂ ਪ੍ਰਕਾਸ਼ ਸਰ ਤੇ ਵਿਮਲ ਸਰ ਨੂੰ ਵੀ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਪੂਰੇ ਸਫ਼ਰ 'ਚ ਮੇਰੇ ਸਰਪ੍ਰਸਤ ਦੀ ਭੂਮਿਕਾ ਨਿਭਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।