ਕੁੱਝ ਸਾਬਤ ਕਰਨ ਲਈ ਵਾਪਸੀ ਨਹੀਂ ਕਰਾਂਗੀ, ਦੂਜੀ ਪਾਰੀ ''ਚ ਜਿੱਤ ਬੋਨਸ : ਸਾਨੀਆ

8/1/2019 2:41:52 PM

ਸਪੋਰਟਸ ਡੈਸਕ— ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਕਿਹਾ ਹੈ ਕਿ ਆਪਣੇ ਕੈਰੀਅਰ 'ਚ ਉਹ ਇੰਨਾ ਕੁਝ ਹਾਸਲ ਕਰ ਚੁਕੀ ਹੈ ਕਿ ਹੁਣ ਦੂਜੀ ਪਾਰੀ 'ਚ ਉਨ੍ਹਾਂ ਨੂੰ 'ਕੁਝ ਸਾਬਤ ਨਹੀਂ ਕਰਨਾ ਹੈ ਤੇ ਉਹ ਜਨਵਰੀ 2020 ਤੱਕ ਵਾਪਸੀ ਦੀ ਕੋਸ਼ਿਸ਼ 'ਚ ਹੈ। ਮਾਂ ਬਣਨ ਤੋਂ ਬਾਅਦ ਦੋ ਸਾਲ ਤੋਂ ਜ਼ਿਆਦਾ ਸਮਾਂ ਦੇ ਬ੍ਰੇਕ ਤੋਂ ਬਾਅਦ ਟੈਨਿਸ 'ਚ ਵਾਪਸੀ ਦੀ ਤਿਆਰੀ ਕਰ ਰਹੀ ਹੈ। 32 ਸਾਲ ਦੀ ਸਾਨੀਆ ਰੋਜ਼ ਚਾਰ ਘੰਟੇ ਅਭਿਆਸ ਕਰਦੀ ਹੈ ਤੇ 26 ਕਿੱਲੋ ਭਾਰ ਘੱਟ ਕਰ ਲਿਆ ਹੈ।PunjabKesari

ਆਪਣੇ ਸੁਨਿਹਰੇ ਕੈਰੀਅਰ 'ਚ ਸਾਨੀਆ ਨੇ ਛੇ ਡੱਬਲ ਗਰੈਂਡ ਸਲੈਮ ਖਿਤਾਬ ਜਿੱਤੇ ਤੇ ਵਰਲਡ ਰੈਂਕਿੰਗ 'ਚ ਨੰਬਰ ਇਕ ਤੱਕ ਪਹੁੰਚੀ। ਇਸ ਤੋਂ ਇਲਾਵਾ ਸਵੀਟਜ਼ਰਲੈਂਡ ਦੀ ਮਾਰਟੀਨਾ ਹਿੰਗਿਸ ਨਾਲ ਡਬਲਿਊ. ਟੀ. ਏ. ਸਰਕਿਟ 'ਤੇ ਕਈ ਖਿਤਾਬ ਜਿੱਤੇ। ਸਾਨੀਆ ਨੇ ਪ੍ਰੈਸ ਟਰੱਸਟ ਨੂੰ ਦਿੱਤੇ ਇੰਟਰਵੀਊ 'ਚ ਕਿਹਾ, '' ਮੈਂ ਆਪਣੇ ਕੈਰੀਅਰ 'ਚ ਇੰਨਾ ਕੁਝ ਹਾਸਲ ਕੀਤਾ ਹੈ ਕਿ ਕਦੇ ਸੋਚਿਆ ਵੀ ਨਹੀਂ ਸੀ। ਹੁਣ ਅਗਲੀ ਪਾਰੀ 'ਚ ਜੋ ਹੋਵੇਗਾ, ਉਹ ਮੇਰੇ ਲਈ ਬੋਨਸ ਹੋਵੇਗਾ। ਮੈਨੂੰ ਲੱਗ ਰਿਹਾ ਸੀ ਕਿ ਅਗਸਤ ਤੱਕ ਵਾਪਸੀ ਕਰ ਸਕਾਂਗੀ ਪਰ ਹੁਣ ਜਨਵਰੀ 'ਚ ਸੰਭਾਵਨਾ ਲੱਗ ਰਹੀ ਹੈ।