ਹੈਦਰਾਬਾਦ ਓਪਨ ਬੈਡਮਿੰਟਨ ਟੂਰਨਾਮੈਂਟ ਕੋਵਿਡ-19 ਮਹਾਮਾਰੀ ਕਾਰਨ ਰੱਦ
Thursday, Jun 04, 2020 - 07:04 PM (IST)
 
            
            ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ਨੂੰ ਦੇਖਦਿਆਂ ਵੀਰਵਾਰ ਨੂੰ ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਨੇ 11 ਤੋਂ 16 ਅਗਸਤ ਤਕ ਹੋਣ ਵਾਲੇ ਹੈਦਰਾਬਾਦ ਓਪਨ ਬੈਡਮਿੰਟਨ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ। ਬੀ. ਡਬਲਯੂ. ਐੱਫ. ਨੇ ਕਿਹਾ, ''ਬੀ. ਡਬਲਯੂ. ਐੱਫ. ਅਤੇ ਭਾਰਤੀ ਬੈਡਮਿੰਟਨ ਸੰਘ ਨੇ ਬੀ. ਡਬਲਯੂ. ਐੱਫ. ਟੂਰ ਦੇ ਇਕ ਸੁਪਰ 100 ਟੂਰਨਾਮੈਂਟ ਹੈਦਰਾਬਾਦ ਓਪਨ 2020 (11 ਤੋਂ 16 ਅਗਸਤ) ਨੂੰ ਰੱਦ ਕਰਨ 'ਤੇ ਸਹਿਮਤੀ ਜਤਾਈ ਹੈ।''
ਇਹ ਟੂਰਨਾਮੈਂਟ ਬੀ. ਡਲਬਯੂ. ਐੱਫ. ਦੇ ਉਸ ਸੋਧੇ ਹੋਏ ਕੈਲੰਡਰ ਦਾ ਹਿੱਸਾ ਸੀ ਜੋ ਮਹਾਮਾਰੀ ਦੀ ਵਜ੍ਹਾ ਨਾਲ ਮਾਰਚ ਤੋਂ ਟੂਰਨਾਮੈਂਟ ਰੱਦ ਹੋਣ ਤੋਂ ਬਾਅਦ ਖੇਡ ਨੂੰ ਬਹਾਲ ਕਰਨ ਲਈ ਬਣਾਇਆ ਗਿਆ ਸੀ। ਜਰਨਲ ਸਕੱਤਰ ਥਾਮਸ ਲੁੰਡ ਨੇ ਕਿਹਾ, ''ਕੁਝ ਦੇਸ਼ਾਂ ਤੇ ਖੇਤਰਾਂ ਵਿਚ ਹਾਲਾਤ ਬਦਲ ਰਹੇ ਹਨ ਅਤੇ ਬਦਲਣਾ ਜਾਰੀ ਰਹਿਣਗੇ। ਇਸ ਲਈ ਬੀ. ਡਬਲਯੂ. ਐੱਫ. ਨੂੰ ਜ਼ਰੂਰਤ ਪੈਣ 'ਤੇ ਟੂਰਨਾਮੈਂਟ ਦੀ ਸਥਿਤੀ ਦੇ ਬਾਰੇ ਅਪਡੇਟ ਕਰਨ ਦੀ ਜ਼ਰੂਰਤ ਪੈ ਸਕਦੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            