ਇੰਡੀਅਨ ਸੁਪਰ ਲੀਗ : ਹੈਦਰਾਬਾਦ ਐੱਫ. ਸੀ. ਨੇ 5-1 ਦੀ ਜਿੱਤ ਨਾਲ ਕੀਤੀ ਸੈਸ਼ਨ ਦੀ ਸਮਾਪਤੀ

Friday, Feb 21, 2020 - 02:39 PM (IST)

ਇੰਡੀਅਨ ਸੁਪਰ ਲੀਗ : ਹੈਦਰਾਬਾਦ ਐੱਫ. ਸੀ. ਨੇ 5-1 ਦੀ ਜਿੱਤ ਨਾਲ ਕੀਤੀ ਸੈਸ਼ਨ ਦੀ ਸਮਾਪਤੀ

ਸਪੋਰਟਸ ਡੈਸਕ— ਹੈਦਰਾਬਾਦ ਫੁੱਟਬਾਲ ਕਲੱਬ ਨੇ ਵੀਰਵਾਰ ਨੂੰ ਇੱਥੇ ਹੀਰੋ ਇੰਡੀਅਨ ਸੁਪਰ ਲੀਗ ਸੈਸ਼ਨ ਦੀ ਸਮਾਪਤੀ ਨਾਰਥਈਸਟ ਯੂਨਾਈਟਿਡ ਐੱਫ. ਸੀ. 'ਤੇ 5-1 ਦੀ ਜਿੱਤ ਨਾਲ ਕੀਤਾ। ਲਿਸਟਨ ਕੋਲਾਸੋ (12ਵੇਂ ਅਤੇ 41ਵੇਂ ਮਿੰਟ) ਅਤੇ ਮਾਰਸੇਲਿੰਹੋ (13ਵੇਂ ਅਤੇ 88ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ। ਟੀਮ ਲਈ ਮੁਹੰਮਦ ਯਾਸਿਰ ਨੇ 55ਵੇਂ ਮਿੰਟ 'ਚ ਇਕ ਗੋਲ ਕੀਤਾ। ਇਸ ਤੋਂ ਹੈਦਰਾਬਾਦ ਨੇ ਸੈਸ਼ਨ 'ਚ ਦੂਜੀ ਜਿੱਤ ਦਰਜ ਕੀਤੀ।PunjabKesari
ਨਾਰਥਈਸਟ ਯੂਨਾਈਟਿਡ ਲਈ ਸਾਂਤਵਨਾ ਗੋਲ ਐਂਡਰਿਊ ਕਯੋਗ ਨੇ 35ਵੇਂ ਮਿੰਟ ਦਾਗਿਆ। ਹੈਦਰਾਬਾਦ ਨੇ 18 ਮੈਚਾਂ 'ਚ 10 ਅੰਕ ਨਾਲ ਸੂਚੀ 'ਚ ਹੇਠਲੇ ਸਥਾਨ 'ਤੇ ਸੀਜ਼ਨ ਦੀ ਸਮਾਪਤੀ ਕੀਤੀ। ਨਾਰਥਈਸਟ 13 ਅੰਕਾਂ ਨਾਲ 9ਵੇ ਸਥਾਨ 'ਤੇ ਕਾਇਮ ਹੈ ਅਤੇ ਉਸ ਨੂੰ ਅਜੇ ਇਕ ਹੋਰ ਮੈਚ ਖੇਡਣਾ ਹੈ।  


Related News