IPL 2020 : ਹਾਰ ਦੇ ਬਾਅਦ ਸਟੀਵ ਸਮਿੱਥ ਨੇ ਦੱਸਿਆ ਅਸਫਲਤਾ ਦਾ ਕਾਰਣ
Friday, Oct 23, 2020 - 01:36 AM (IST)
ਨਵੀਂ ਦਿੱਲੀ : ਹੈਦਰਾਬਾਦ ਤੋਂ ਮੈਚ ਹਾਰ ਕੇ ਰਾਜਸਥਾਨ ਲਈ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਧੁੰਦਲੀਆਂ ਪੈ ਗਈਆਂ ਹਨ। ਮੈਚ ਹਾਰਨ ਤੋਂ ਬਾਅਦ ਰਾਜਸਥਾਨ ਦੇ ਕਪਤਾਨ ਸਟੀਵ ਸਮਿੱਥ ਨੇ ਇਸ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਚੰਗੀ ਸ਼ੁਰੂਆਤ ਕੀਤੀ, ਜੋਫਰਾ ਨੇ ਦੋ ਵੱਡੀਆਂ ਵਿਕਟਾਂ ਜਲਦੀ ਹਾਸਲ ਕਰ ਲਈਆਂ ਪਰ ਪੈਡਲ 'ਤੇ ਪੈਰ ਨਹੀਂ ਰੱਖ ਸਕੇ। ਸ਼ੁਰੂਆਤ 'ਚ ਹੀ ਜੋਫਰਾ ਚੰਗੇ ਸਨ ਪਰ ਅਸੀਂ ਉਨ੍ਹਾਂ ਤੋਂ ਪੂਰੇ ਓਵਰ ਨਹੀਂ ਕਰਵਾਏ। ਅਸੀਂ ਸਲਾਹ ਕੀਤੀ ਸੀ ਕਿ ਜੋਫਰਾ ਅੱਗੇ ਕੰਮ ਆਉਣਗੇ ਪਰ ਅਜਿਹਾ ਨਹੀਂ ਹੋ ਸਕਿਆ।
ਸਮਿੱਥ ਨੇ ਕਿਹਾ ਕਿ ਪਹਿਲੀ ਪਾਰੀ 'ਚ ਪਿੱਚ ਹੋਲੀ ਸੀ, ਜਿਸ ਕਾਰਣ ਗੇਂਦ ਰੁਕ ਕੇ ਆ ਰਹੀ ਸੀ। ਇਹ ਉਨ੍ਹਾਂ ਵਿਕਟਾਂ 'ਚੋਂ ਇਕ ਸੀ ਜੋ ਸ਼ੁਰੂ 'ਚ ਕਾਫੀ ਮੁਸ਼ਕਲ ਸਨ। ਅਸੀਂ ਪਹਿਲੀ ਪਾਰੀ 'ਚ ਕੁੱਝ ਹੋਰ ਦੌੜਾਂ ਬਣਾਉਣੀਆਂ ਚਾਹੁੰਦੇ ਸੀ। ਮੈਂ ਕਿਸੇ 'ਤੇ ਉਂਗਲੀ ਨਹੀਂ ਰੱਖ ਸਕਦਾ ਕਿਉਂਕਿ ਸਾਡੇ ਕੋਲ ਚੰਗੇ ਖਿਡਾਰੀ ਹਨ। ਅਸੀਂ ਬੈਕ ਟੂ ਬੈਕ ਜਿੱਤ ਹਾਸਲ ਨਹੀਂ ਕਰ ਸਕੇ, ਸਾਨੂੰ ਸਿਰਫ ਜਿੱਤਦੇ ਰਹਿਣ ਦੀ ਲੋੜ ਹੈ, ਅਸੀਂ ਜਿੱਤਦੇ ਰਹਿਣਾ ਹੈ, ਹੁਣ ਇਹ ਸਾਡਾ ਕੰਮ ਹੈ।
ਦੱਸਣਯੋਗ ਹੈ ਕਿ ਪੁਆਇੰਟ ਟੇਬਲ 'ਚ ਰਾਜਸਥਾਨ ਰਾਇਲਸ ਦੀ ਡਗਰ ਹੁਣ ਹੋਰ ਮੁਸ਼ਕਿਲ ਹੋ ਗਈ ਹੈ ਕਿਉਂਕਿ ਉਸ ਨੇ 11 ਮੈਚਾਂ 'ਚੋਂ 4 ਜਿੱਤੇ ਹਨ ਅਤੇ 7 ਮੈਚ ਹਾਰੇ ਹਨ, ਜਿਸ ਕਾਰਣ ਉਹ 7ਵੇਂ ਸਥਾਨ 'ਤੇ ਆ ਗਏ ਹਨ। ਉਨ੍ਹਾਂ ਦੇ ਪਿੱਛੇ ਸਿਰਫ ਚੇਨਈ ਹੈ ਜੋ ਕਿ 10 'ਚੋਂ 7 ਮੁਕਾਬਲੇ ਹਾਰ ਚੁਕੀ ਹੈ। ਜੇਕਰ ਰਾਜਸਥਾਨ ਨੂੰ ਪਲੇਆਫ 'ਚ ਪਹੁੰਚਣਾ ਹੈ ਤਾਂ ਉਨ੍ਹਾਂ ਨੂੰ ਬਚੇ ਮੁਕਾਬਲੇ ਵੱਡੀ ਰਨ ਰੇਟ ਦੇ ਨਾਲ ਜਿੱਤਣੇ ਪੈਣਗੇ।