ਹੰਗਰੀ ਦੀ ਚੈਂਪੀਅਨ ਤੈਰਾਕੀ ਕਪਾਸ ਕੋਰੋਨਾ ਨਾਲ ਇਨਫੈਕਟਡ
Wednesday, Apr 01, 2020 - 06:48 PM (IST)

ਸਪੋਰਟਸ ਡੈਸਕ : ਓਲੰਪਿਕ ਕਾਂਸੀ ਤਮਗਾ ਜੇਤੂ ਹੰਗਰੀ ਦੀ ਤੈਰਾਕ ਬੋਗਲਾਕਰ ਕਪਾਸ ਨੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਕੀਤੀ ਹੈ। ਕਪਾਸ ਨੇ ਆਪਣੀ ਫੇਸਬੁੱਕ ਪੇਜ਼ ਦੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ 2 ਵਾਰ ਟੈਸਟ ਕਰਾਇਆ ਸੀ ਜਿਸ ਵਿਚ ਇਕ ਵਾਰ ਟੈਸਟ ਨੈਗਟਿਵ ਨਿਕਲਿਆ ਅਤੇ ਦੂਜੀ ਵਾਰ ਪਾਜ਼ੇਟਿਵ ਨਿਕਲਿਆ। 26 ਸਾਲਾ ਤੈਰਾਕ ਨੇ ਕਿਹਾ ਸੀ ਕਿ ਉਹ ਅਜੇ 2 ਹਫਤਿਆਂ ਤਕ ਆਪਣੇ ਘਰ ਵਿਚ ਹੀ ਕੁਆਰੰਟਾਈਨ ਹੈ ਅਤੇ ਫਿਲਹਾਲ ਆਪਮਾ ਘਰ ਨਹੀਂ ਛੱਡ ਸਕਦੀ। ਉਸ ਨੇ ਕਿਹਾ ਸੀ ਕਿ ਉਸ ਨੂੰ ਇਸ ਦੇ ਲੱਛਣ ਨਹੀਂ ਮਹਿਸੂਸ ਹੋ ਰਹੇ ਹਨ ਪਰ ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਹ ਇਸ ਨਾਲ ਇਨਫੈਕਟਡ ਹੋ ਗਈ ਹੈ।