ਫਰਾਂਸ ਦੇ ਹੰਬਰਟ ਨੇ ਜਿੱਤਿਆ ਪਹਿਲਾ ਏ. ਟੀ. ਪੀ. ਖਿਤਾਬ

Saturday, Jan 18, 2020 - 06:12 PM (IST)

ਫਰਾਂਸ ਦੇ ਹੰਬਰਟ ਨੇ ਜਿੱਤਿਆ ਪਹਿਲਾ ਏ. ਟੀ. ਪੀ. ਖਿਤਾਬ

ਸਪੋਰਟਸ ਡੈਸਕ— ਫ਼ਰਾਂਸ ਦੇ ਉਭਰਦੇ ਹੋਏ ਖਿਡਾਰੀ ਉਗੋ ਹੰਬਰਟ ਨੇ ਸ਼ਨੀਵਾਰ ਨੂੰ ਇੱਥੇ ਆਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ 'ਚ ਤਿੰਨ ਸੈੱਟ ਤੱਕ ਚੱਲੇ ਰੋਮਾਂਚਕ ਫਾਈਨਲ 'ਚ ਅਮਵਤਨੀ ਬੇਨੋ ਪੇਅਰੇ ਨੂੰ ਹਰਾ ਕੇ ਪਹਿਲਾ ਏ. ਟੀ. ਪੀ. ਖਿਤਾਬ ਆਪਣੇ ਨਾਂ ਕੀਤਾ। ਫਾਇਨਲ ਮੁਕਾਬਲਾ ਫਰਾਂਸਿਸੀ ਖਿਡਾਰੀਆਂ ਦੇ ਵਿਚਾਲੇ ਸੀ। ਗੈਰ ਦਰਜੇ ਦੇ ਹੰਬਰਟ ਨੇ ਫਾਈਨਲ 'ਚ 5ਵੇਂ ਦਰਜੇ ਦੇ ਅਤੇ ਵਰਲਡ ਰੈਂਕਿੰਗ 'ਚ 24ਵੇਂ ਸਥਾਨ 'ਤੇ ਕਾਬਜ਼ ਪੇਅਰੇ ਨੂੰ 7-6,3-6,7-6 ਨਾਲ ਹਰਾ ਦਿੱਤਾ। PunjabKesari21 ਸਾਲ ਦੇ ਹੰਬਰਟ ਇਕ ਸਾਲ ਪਹਿਲਾਂ ਟਾਪ 100 ਰੈਂਕਿੰਗ ਦੇ ਬਾਹਰ ਸਨ ਪਰ ਟੂਰਨਾਮੈਂਟ ਤੋਂ ਪਹਿਲਾਂ ਉਨ੍ਹਾਂ ਨੇ 57ਵੀਂ ਰੈਂਕਿੰਗ ਨਾਲ ਸ਼ੁਰੂਆਤ ਕੀਤੀ ਅਤੇ ਹੁਣ ਟਰਾਫੀ ਜਿੱਤਣ ਨਾਲ ਉਹ ਟਾਪ 50 ਦੇ ਅੰਦਰ ਆ ਜਾਣਗੇ।


Related News