ਬਡੋਦਰਾ ''ਚ ਹੜ੍ਹ ਪੀੜਤਾਂ ਦੀ ਕੁਝ ਇਸ ਤਰ੍ਹਾਂ ਮਦਦ ਕਰ ਰਹੇ ਹਨ ਇਰਫਾਨ ਤੇ ਯੂਸੁਫ ਪਠਾਨ

Monday, Aug 05, 2019 - 04:00 AM (IST)

ਬਡੋਦਰਾ ''ਚ ਹੜ੍ਹ ਪੀੜਤਾਂ ਦੀ ਕੁਝ ਇਸ ਤਰ੍ਹਾਂ ਮਦਦ ਕਰ ਰਹੇ ਹਨ ਇਰਫਾਨ ਤੇ ਯੂਸੁਫ ਪਠਾਨ

ਨਵੀਂ ਦਿੱਲੀ - ਇਸ ਮੌਨਸੂਨ 'ਚ ਦੇਸ਼ ਦੇ ਕਈ ਇਲਾਕਿਆਂ 'ਚ ਲੋਕ ਹੜ੍ਹ ਨਾਲ ਪੀੜਤ ਹਨ, ਜਿਸ 'ਚ ਗੁਜਰਾਤ ਦਾ ਵਡੋਦਰਾ ਵੀ ਹੈ। ਵਡਦੋਰਾ 'ਚ ਲਗਾਤਾਰ ਦੋ ਦਿਨਾਂ ਤੋਂ ਬਾਰਸ਼ ਹੋ ਰਹੀ ਹੈ ਤੇ ਉੱਥੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਹੜ੍ਹ ਦੀ ਵਜ੍ਹਾ ਨਾਲ ਲੋਕਾਂ ਨੂੰ ਆਪਣੀ ਬੇਸਿਕ ਜ਼ਰੂਰਤ ਦੀਆਂ ਚੀਜ਼ਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅਜਿਹੇ 'ਚ ਉਨ੍ਹਾਂ ਪੀੜਤਾਂ ਲਈ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਤੇ ਯੂਸੁਫ ਪਠਾਨ ਮਸੀਹਾ ਬਣ ਕੇ ਸਾਹਮਣੇ ਆਏ ਹਨ।


ਪਠਾਨ ਬੰਧੂ ਤੇ ਉਨ੍ਹਾਂ ਦੀ ਟੀਮ ਵਡੋਦਰਾ 'ਚ ਹੜ੍ਹ ਤੋਂ ਪੀੜਤ ਲੋਕਾਂ ਨੂੰ ਖਾਨਾ ਤੇ ਬੇਸਿਕ ਜ਼ਰੂਰਤਾਂ ਦੀਆਂ ਚੀਜ਼ਾਂ ਦੇ ਰਹੇ ਹਨ। ਇਸ ਦੌਰਾਨ ਯੂਸੁਫ ਪਠਾਨ ਪੀੜਤਾਂ ਲਈ ਖਾਣ ਦੀ ਵਿਵਸਥਾ ਕਰਦੇ ਨਜ਼ਰ ਆਏ। 36 ਸਾਲ ਦਾ ਇਹ ਆਲਰਾਊਂਡਰ ਕੁਝ ਲੋਕਾਂ ਨੂੰ ਖਾਣਾ ਖਵਾਉਂਦੇ ਹੋਏ ਵੀ ਨਜ਼ਰ ਆਏ। ਉਹ ਜ਼ਰੂਰਤਮੰਦ ਲੋਕਾਂ ਨੂੰ ਖਾਣਾ ਦੇਣ 'ਚ ਮਦਦ ਦੇਣ ਨੂੰ ਕਿਹਾ। ਉਸ ਮਹਿਲਾ ਫੈਨ ਨੇ ਯੂਸੁਫ ਤੇ ਇਰਫਾਨ ਨੂੰ ਟੈਗ ਕਰਦਿਆਂ ਲਿਖਿਆ ਕਿ ਕੁਝ ਕੁੜੀਆਂ ਬਾਰਸ਼ ਦੀ ਵਜ੍ਹਾ ਨਾਲ ਆਪਣੇ ਹੌਸਟਲ 'ਚ ਫਸ ਗਈਆਂ ਹਨ ਤੇ ਉਨ੍ਹਾਂ ਕੋਲ ਪਿਛਲੇ ਕੁਝ ਦਿਨਾਂ ਤੋਂ ਖਾਣ ਲਈ ਕੁਝ ਵੀ ਨਹੀਂ ਹੈ। ਇਸ ਟਵੀਟ ਦਾ ਜਵਾਬ ਇਰਫਾਨ ਨੇ ਤਰੁੰਤ ਦਿੱਤਾ ਤੇ ਕਿਹਾ ਕਿ ਤੁਹਾਡੀ ਸਾਰਿਆਂ ਦੀ ਜ਼ਰੂਰ ਮਦਦ ਕੀਤੀ ਜਾਵੇਗੀ।


ਪਠਾਨ ਭਰਾ ਇਨ੍ਹਾਂ ਦਿਨੀਂ ਭਾਰਤੀ ਟੀਮ ਤੋਂ ਬਾਹਰ ਚੱਲ਼ ਰਹੇ ਹਨ। ਇਰਫਾਨ ਪਿਛਲੇ ਸੀਜ਼ਨ 'ਚ ਜੰਮੂ-ਕਸ਼ਮੀਰ ਟੀਮ ਦੇ ਮੇਂਟਰ ਤੇ ਪਲੇਅਰ ਸਨ। ਉੱਥੇ ਯੂਸੁਫ ਵਡੋਦਰਾ ਟੀਮ ਦਾ ਹਿੱਸਾ ਹੈ। ਯੂਸੁਫ ਨੇ ਇਸ ਸਾਲ ਆਈ. ਪੀ. ਐੱਲ. ਮੈਚ ਵੀ ਖੇਡਿਆ ਸੀ। ਹੈਰਦਾਬਾਦ ਵੱਲ਼ੋਂ ਖੇਡਦਿਆਂ ਹੋਏ ਉਨ੍ਹਾਂ ਨੇ ਦੱਸ ਮੈਚਾਂ 'ਚ ਸਿਰਫ 40 ਸਕੋਰ ਬਣਾਏ ਸਨ। ਇਰਫਾਨ ਇਨ੍ਹਾਂ ਦਿਨੀਂ ਕੁਮੈਂਟਰੀ ਕਰਦਿਆਂ ਨਜ਼ਰ ਆਏ ਸਨ।


author

Gurdeep Singh

Content Editor

Related News