ਜਾਨ ਇਸਨਰ ਤੇ ਓਪੇਲਕਾ ਵਿਚਾਲੇ ਹੋਵੇਗਾ ਹਿਊਸਟਨ ਫਾਈਨਲ

Monday, Apr 11, 2022 - 02:28 AM (IST)

ਜਾਨ ਇਸਨਰ ਤੇ ਓਪੇਲਕਾ ਵਿਚਾਲੇ ਹੋਵੇਗਾ ਹਿਊਸਟਨ ਫਾਈਨਲ

ਹਿਊਸਟਨ- ਅਮਰੀਕਾ ਦੇ ਜਾਨ ਇਸਨਰ ਅਤੇ ਰੇਲੀ ਓਪੇਲਕਾ ਕਲੇ ਕੋਰਟ 'ਚ ਸਾਹਮੋ-ਸਾਹਮਣੇ ਹੋਣਗੇ। ਚੌਥੇ ਦਰਜਾ ਪ੍ਰਾਪਤ ਇਸਨਰ ਨੇ 2013 ਵਿਚ ਹਿਊਸਟਨ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਮੌਜੂਦਾ ਚੈਂਪੀਅਨ ਕ੍ਰਿਸਟੀਅਨ ਗਾਰਿਨ ਨੂੰ ਸੈਮੀਫਾਈਨਲ ਵਿਚ 17 ਏਸ ਜਮਾ ਕਰਕੇ 4-6, 6-3, 6-4 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਤੀਜੇ ਦਰਜਾ ਪ੍ਰਾਪਤ ਓਪੇਲਕਾ ਨੇ ਨਿਕ ਕਿਰਗਿਓਸ ਨੂੰ 6-3, 7-5 ਨਾਲ ਹਰਾਉਣ ਦੇ ਦੌਰਾਨ 21 ਏਸ ਲਗਾਏ।  24 ਸਾਲਾ ਓਪੇਲਕਾ ਅਤੇ 36 ਸਾਲਾ ਇਸਨਰ ਦੇ ਵਿਚਾਲੇ ਇਹ ਕਰੀਅਰ ਦਾ 5ਵਾਂ ਮੁਕਾਬਲਾ ਹੋਵੇਗਾ। ਓਪੇਲਕਾ ਦਾ ਇਸ ਮੁਕਾਬਲੇ ਵਿਚ ਜਿੱਤ ਦਾ ਰਿਕਾਰਡ 4-1 ਦਾ ਹੈ।

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ  ਕੀਤਾ 217 ਦੌੜਾਂ 'ਤੇ ਢੇਰ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News