ਪੰਜਾਬ ਰਾਜ ਫੁੱਟਬਾਲ ਚੈਂਪੀਅਨਸ਼ਿਪ ''ਚ ਹੁਸ਼ਿਆਰਪੁਰ ਨੇ ਕਪੂਰਥਲਾ ਨੂੰ ਹਰਾਇਆ

Saturday, Feb 23, 2019 - 12:31 AM (IST)

ਪੰਜਾਬ ਰਾਜ ਫੁੱਟਬਾਲ ਚੈਂਪੀਅਨਸ਼ਿਪ ''ਚ ਹੁਸ਼ਿਆਰਪੁਰ ਨੇ ਕਪੂਰਥਲਾ ਨੂੰ ਹਰਾਇਆ

ਚੱਬੇਵਾਲ (ਗੁਰਮੀਤ)- ਜ਼ਿਲਾ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ਪੰਜਾਬ ਰਾਜ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ ਦੇ ਸ਼ੁੱਕਰਵਾਰ ਨੂੰ ਚੱਬੇਵਾਲ ਦੇ ਖੇਡ ਸਟੇਡੀਅਮ 'ਚ ਫਾਈਨਲ ਮੈਚ 'ਚ ਪੂਰੇ ਸਮੇਂ ਦੌਰਾਨ ਹੁਸ਼ਿਆਰਪੁਰ ਤੇ ਕਪੂਰਥਲਾ ਦੀਆਂ ਟੀਮਾਂ 1-1 ਗੋਲ ਨਾਲ ਬਰਾਬਰ ਰਹੀਆਂ। ਉਪਰੰਤ ਟਾਈਬ੍ਰੇਕਰ ਰਾਹੀਂ ਹੁਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਦੀ ਟੀਮ 4-3 ਗੋਲਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤੀ।
ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਨੇ ਸ਼ਿਰਕਤ ਕੀਤੀ, ਜਦਕਿ ਸਮਾਗਮ ਦੀ ਪ੍ਰਧਾਨਗੀ ਸੁਰਿੰਦਰਪਾਲ ਸਿੰਘ ਸੰਧੂ ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ, ਭਾਜਪਾ ਆਗੂ ਸੰਜੀਵ ਤਲਵਾੜ, ਕੋਚ ਝਰਮਲ ਸਿੰਘ ਰਿਟਾ. ਡੀ. ਐੱਸ. ਓ.,ਨਿਰਮਲ ਸਿੰਘ ਭੀਲੋਵਾਲ, ਸਤਨਾਮ ਸਿੰਘ ਬੰਟੀ ਚੱਗਰਾਂ, ਮੋਹਣ ਸਿੰਘ ਕੈਨੇਡਾ, ਗੁਰਦੇਵ ਸਿੰਘ ਗਿੱਲ ਅਰਜੁਨ ਐਵਾਰਡੀ ਨੇ ਸਾਂਝੇ ਤੌਰ 'ਤੇ ਕੀਤੀ।
ਇਸ ਸਮੇਂ ਕੇਂਦਰੀ ਮੰਤਰੀ ਵਲੋਂ ਗ੍ਰਾਮ ਪੰਚਾਇਤ ਚੱਬੇਵਾਲ ਨੂੰ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਗਿੱਲ, ਸਰਪੰਚ ਹਰਮਿੰਦਰ ਸਿੰਘ ਸੰਧੂ, ਹਰਨੰਦਨ ਸਿੰਘ ਖਾਬੜਾ, ਓਂਕਾਰ ਸਿੰਘ ਥਿਆੜਾ, ਅਮਰਪਾਲ ਕਾਕਾ ਸੈਕਟਰੀ ਡੀ. ਐੱਸ. ਓ., ਹਰਭਜਨ ਸਿੰਘ ਕੈਨੇਡਾ, ਹਰਬੰਸ ਸਿੰਘ ਬੰਸੀ, ਰਛਪਾਲ ਸਿੰਘ ਸੰਧੂ, ਕੋਚ ਵੰਦਨਾ ਸਿੰਘ, ਸਰਦਾਰਾ ਸਿੰਘ ਪੰਨੂ, ਹਰਮਿੰਦਰ ਸਿੰਘ ਗਿੱਲ, ਹਰਮਿੰਦਰ ਸਿੰਘ ਮਿੰਦੂ, ਸਤਨਾਮ ਸਿੰਘ ਦੁਬਈ, ਸੁਖਦੇਵ ਸਿੰਘ ਬੁੱਗਰ, ਕਾਮਰੇਡ ਸਤਪਾਲ ਸਿੰਘ, ਸੰਦੀਪ ਸਿੰਘ ਝੂਟੀ, ਨੰਬਰਦਾਰ ਸਿਮਰਜੀਤ ਸਿੰਘ, ਹਰਜਿੰਦਰ ਸਿੰਘ ਕਾਲੇਵਾਲ ਭਗਤਾਂ, ਪ੍ਰੇਮ ਕੁਮਾਰ ਬੇਦੀ, ਰਛਪਾਲ ਸਿੰਘ ਪਾਲਾ, ਪ੍ਰਿੰਸੀਪਲ ਮੰਜੂ ਬਾਲਾ, ਕੋਚ ਹਰਦੀਪ ਸਿੰਘ ਸੈਣੀ ਆਦਿ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ ।


author

Gurdeep Singh

Content Editor

Related News