IPL ਦੇ ਪ੍ਰਦਰਸ਼ਨ ਨੂੰ ਰਾਸ਼ਟਰੀ ਟੀਮ ''ਚ ਵੀ ਬਰਕਰਾਰ ਰੱਖਾਂਗਾ : ਰਬਾਦਾ
Tuesday, Dec 01, 2020 - 04:19 PM (IST)
ਕੇਪ ਟਾਊਨ (ਵਾਰਤਾ) : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਈ.ਪੀ.ਐਲ. ਦੇ ਪ੍ਰਦਰਸ਼ਨ ਨੂੰ ਰਾਸ਼ਟਰੀ ਟੀਮ ਵਿਚ ਵੀ ਬਰਕਰਾਰ ਰੱਖ ਪਾਉਣਗੇ। ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਚੱਲ ਰਹੀ ਹੈ, ਜਿਸ ਵਿਚ ਇੰਗਲੈਂਡ 2-0 ਨਾਲ ਸੀਰੀਜ਼ ਵਿਚ ਅਜੇਤੂ ਬੜ੍ਹਤ ਬਣਾ ਚੁੱਕਾ ਹੈ। 3 ਮੈਚਾਂ ਦੀ ਟੀ-20 ਸੀਰੀਜ਼ ਦੇ ਬਾਅਦ ਦੋਵਾਂ ਟੀਮਾਂ ਵਿਚਾਲੇ 4 ਦਸੰਬਰ ਤੋਂ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ।
ਇੰਗਲੈਂਡ ਨਾਲ ਟੀ-20 ਸੀਰੀਜ਼ 'ਤੇ ਰਬਾਦਾ ਨੇ ਕਿਹਾ, 'ਇਹ ਇਕ ਉਤਸ਼ਾਹਿਤ ਸੀਰੀਜ਼ ਹੈ। ਮੈਨੂੰ ਉਮੀਦ ਹੈ ਕਿ ਰਾਸ਼ਟਰੀ ਟੀਮ ਲਈ ਖੇਡਦੇ ਸਮੇਂ ਵੀ ਮੈਂ ਆਈ.ਪੀ.ਐਲ. ਦੇ ਪ੍ਰਦਰਸ਼ਨ ਨੂੰ ਬਰਕਰਾਰ ਰੱਖ ਪਾਵਾਂਗਾ। ਆਈ.ਪੀ.ਐਲ. ਵਿਚ ਚੰਗਾ ਪ੍ਰਦਰਸ਼ਨ ਕਰਣ ਦੇ ਬਾਅਦ ਤੇਜ਼ ਗੇਂਦਬਾਜ਼ ਹਰ ਮੈਚ ਵਿਚ ਨਿਰੰਤਰਰਤਾ ਬਰਕਰਾਰ ਰੱਖਣ 'ਤੇ ਕੰਮ ਕਰ ਰਹੇ ਹਨ। ਜੋਸ ਬਟਲਰ, ਜਾਨੀ ਬੇਇਰਸਟੋ, ਬੇਨ ਸਟੋਕਸ ਅਤੇ ਇਓਨ ਮੋਰਗਨ ਕਾਫ਼ੀ ਬਿਹਤਰ ਫ਼ਾਰਮ ਵਿਚ ਹਨ ਅਤੇ ਅਸੀਂ ਇਸ ਚੁਣੌਤੀ ਲਈ ਤਿਆਰ ਹਾਂ।'
ਟੀਮ ਦੇ ਕਪਤਾਨ ਕਵਿੰਟਨ ਡੀ ਕਾਕ ਨੇ ਵੀ ਇੰਗਲੈਂਡ ਖ਼ਿਲਾਫ਼ ਸੀਰੀਜ਼ 'ਤੇ ਕਿਹਾ, 'ਦੇਸ਼ ਵਿਚ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਨਾਲ ਮੈਂ ਕਾਫ਼ੀ ਖੁਸ਼ ਹਾਂ। ਇੰਗਲੈਂਡ ਇਕ ਮਜ਼ਬੂਤ ਟੀਮ ਹੈ ਅਤੇ ਜੋਫਰਾ ਆਰਚਰ ਅਤੇ ਸੈਮ ਕਰੇਨ ਟਾਪ ਫ਼ਾਰਮ ਵਿਚ ਹਨ। ਵਨਡੇ ਸੀਰੀਜ਼ ਬਿਹਤਰ ਹੋਵੇਗੀ ਅਤੇ ਆਈ.ਪੀ.ਐਲ. ਦੇ ਬਾਅਦ ਲੰਬੇ ਪ੍ਰਾਰੁਪ ਲਈ ਟੀਮ ਵਿਚ ਵਾਪਸੀ ਕਰਣਾ ਸੁਖ਼ਦ ਹੈ। ਸਾਡੀ ਟੀਮ ਬਿਹਤਰ ਹੈ। ਦੋਵਾਂ ਟੀਮਾਂ ਕੋਲ ਚੰਗੀ ਬੱਲੇਬਾਜੀ ਅਤੇ ਗੇਂਦਬਾਜੀ ਲਾਈਨ ਅਪ ਹੈ। ਅਸੀਂ ਆਪਣਾ ਵਧੀਆ ਦੇਣਾ ਚਾਹੁੰਦੇ ਹਾਂ ਅਤੇ ਮੈਚ ਦਾ ਆਨੰਦ ਲੈਣਾ ਚਾਹੁੰਦੇ ਹਾਂ।'