ਹਾਂਗਕਾਂਗ ’ਚ ਵਿਰੋਧ ਪ੍ਰਦਰਸ਼ਨ ਦੇ ਚਲਦੇ WTA ਪ੍ਰਤੀਯੋਗਿਤਾ ਟਲੀ
Saturday, Sep 14, 2019 - 11:45 AM (IST)

ਨਵੀਂ ਦਿੱਲੀ— ਵਿਰੋਧ ਪ੍ਰਦਰਸ਼ਨ ਕਾਰਨ ਸ਼ੁੱਕਰਵਾਰ ਨੂੰ ਹਾਂਗਕਾਂਗ ਦੇ ਮਸ਼ਹੂਰ ਟੂਰਨਾਮੈਂਟਾਂ ’ਚੋਂ ਇਕ ਡਬਲਿਊ.ਟੀ.ਏ.(ਮਹਿਲਾ ਟੈਨਿਸ) ਪ੍ਰਤੀਯੋਗਿਤਾ ਨੂੰ ਮੁਤਲਵੀ ਕਰ ਦਿੱਤਾ ਗਿਆ ਹੈ। ਡਬਲਯੂ.ਟੀ.ਏ. ਹਾਂਗਕਾਂਗ ਓਪਨ ਟੈਨਿਸ ਟੂਰਨਾਮੈਂਟ ਦੇ ਆਯੋਜਕਾਂ ਨੇ ਦੱਸਿਆ ਕਿ ਪਿਛਲੇ ਕਈ ਮਹੀਨੇ ਤੋਂ ਹੋ ਰਹੀ ਲੋਕਤੰਤਰ ਸਮਰਥਕ ਹਿੰਸਕ ਪ੍ਰਦਰਸ਼ਨ ਦੀ ‘ਮੌਜੂਦਾ ਸਥਿਤੀ’ ਨੂੰ ਦੇਖਦੇ ਹੋਏ ਉਹ ਅਗਲੇ ਮਹੀਨੇ ਹੋਣ ਵਾਲੀ ਪ੍ਰਤੀਯੋਗਿਤਾ ਨੂੰ ਮੁਅੱਤਲ ਕਰ ਰਹੇ ਹਨ।
ਹਾਂਗਕਾਂਗ ਟੈਨਿਸ ਸੰਘ ਨੇ ਇਕ ਬਿਆਨ ’ਚ ਕਿਹਾ ਕਿ ਆਪਣੇ ਹਿਤਧਾਰਕਾਂ ਤੋਂ ਲੰਬੀ ਚਰਚਾ ਦੇ ਬਾਅਦ ਅਸੀਂ ਇਸ ਨਤੀਜੇ ’ਤੇ ਪਹੁੰਚੇ ਹਾਂ ਕਿ ਟੂਰਨਾਮੈਂਟ ਨੂੰ ਬਾਅਦ ’ਚ ਕਰਾਉਣਾ ਸਹੀ ਰਹੇਗਾ। ਹਾਂਗਕਾਂਗ ਓਪਨ ਦਾ ਆਯੋਜਨ ਪੰਜ ਤੋਂ 13 ਅਕਤੂਬਰ ਤਕ ਹੋਣਾ ਸੀ। ਇਸ ਟੂਰਨਾਮੈਂਟ ’ਚ ਪਹਿਲਾਂ ਵੀਨਸ ਵਿਲੀਅਮਸਨ, ਐਂਜੇਲਿਕ ਕਰਬਰ ਅਤੇ ਕੈਰੋਲਿਨ ਵੋਜਨਿਆਕੀ ਸਮੇਤ ਕਈ ਚੋਟੀ ਦੇ ਖਿਡਾਰੀ ਹਿੱਸਾ ਲੈ ਚੁੱਕੇ ਹਨ। ਇਸ ਦਾ ਆਯੋਜਨ ਵਿਕਟੋਰੀਆ ਪਾਰਕ ’ਚ ਹੁੰਦਾ ਹੈ ਜੋ ਵਿਰੋਧ ਪ੍ਰਦਰਸ਼ਨ ਦੇ ਕੇਂਦਰ ਦੇ ਕੋਲ ਹੈ। ਹਾਂਕਗਾਂਗ ’ਚ ਪਿਛਲੇ 14 ਹਫਤਿਆਂ ਤੋਂ ਲੱਖਾਂ ਲੋਕ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਹ ਵਿਰੋਧ ਪ੍ਰਦਰਸ਼ਨ ਉਸ ਵਿਵਾਦਗ੍ਰਸਤ ਬਿੱਲ ਨੂੰ ਲੈ ਕੇ ਹੋ ਰਿਹਾ ਹੈ ਜਿਸ ’ਚ ਜ਼ਰੂਰਤ ਪੈਣ ’ਤੇ ਹਾਂਗਕਾਂਗ ਦੇ ਕਿਸੇ ਵਿਅਕਤੀ ਨੂੰ ਹਵਾਲਗੀ ਨਾਲ ਚੀਨ ਭੇਜਿਆ ਜਾ ਸਕਦਾ ਹੈ।