ਹੋਲਡਰ, ਪੂਰਨ, ਮਾਇਰਸ ਨੇ ਵੈਸਟਇੰਡੀਜ਼ ਦੇ ਕੇਂਦਰੀ ਸਮਝੌਤੇ ਠੁਕਰਾਏ, ਟੀ-20 ਕ੍ਰਿਕਟ ਖੇਡਦੇ ਰਹਿਣਗੇ

12/11/2023 4:53:39 PM

ਕਿੰਗਸਟਾਊਨ : ਵੈਸਟਇੰਡੀਜ਼ ਦੇ ਨਿਕੋਲਸ ਪੂਰਨ, ਜੇਸਨ ਹੋਲਡਰਜ਼ ਅਤੇ ਕਾਇਲ ਮਾਇਰਸ ਦੇਸ਼ ਦੇ ਕੇਂਦਰੀ ਸਮਝੌਤੇ ਨੂੰ ਰੱਦ ਕਰਨ ਵਾਲੇ ਕ੍ਰਿਕਟਰਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ 2023-24 ਸੀਜ਼ਨ ਲਈ ਕਰਾਰ ਰੱਦ ਕਰ ਦਿੱਤਾ ਹੈ। ਇਸ ਦੌਰਾਨ ਤਿੰਨੋਂ ਟੀ-20 ਖੇਡਣ ਲਈ ਉਪਲਬਧ ਹੋਣਗੇ। ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਵੈਸਟਇੰਡੀਜ਼ ਕੋਲ ਇਸ ਸਮੇਂ ਕੇਂਦਰੀ ਕਰਾਰ ਵਿੱਚ 14 ਪੁਰਸ਼ ਅਤੇ 15 ਮਹਿਲਾ ਖਿਡਾਰੀ ਹਨ।

ਵੈਸਟਇੰਡੀਜ਼ ਪੁਰਸ਼ ਟੀਮ ਦੇ ਮੁੱਖ ਚੋਣਕਾਰ ਡੇਸਮੰਡ ਹੇਨਸ ਨੇ ਕਿਹਾ, 'ਸਾਨੂੰ ਪਤਾ ਹੈ ਕਿ ਅਸੀਂ ਕਿਸ ਦਿਸ਼ਾ 'ਚ ਜਾਣਾ ਚਾਹੁੰਦੇ ਹਾਂ। ਉਹੀ ਖਿਡਾਰੀ ਜਿਨ੍ਹਾਂ ਨੂੰ ਇਕਰਾਰਨਾਮੇ ਦੀ ਪੇਸ਼ਕਸ਼ ਕੀਤੀ ਗਈ ਹੈ ਉਹੀ ਹਨ ਜੋ ਅਸੀਂ ਭਵਿੱਖ ਵਿੱਚ ਚਾਹੁੰਦੇ ਹਾਂ। ਅਗਲਾ ਟੀ-20 ਵਿਸ਼ਵ ਕੱਪ ਸਾਡੇ ਦੇਸ਼ ਵਿੱਚ ਹੋ ਰਿਹਾ ਹੈ ਅਤੇ ਅਸੀਂ ਇਸ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਓਮ ਪ੍ਰਕਾਸ਼ ਚੌਹਾਨ ਬਣੇ ਐਸ. ਐਸ. ਪੀ. ਚੌਰਸੀਆ ਇਨਵੀਟੇਸ਼ਨ ਗੋਲਫ ਟੂਰਨਾਮੈਂਟ ਦੇ ਚੈਂਪੀਅਨ

ਵੈਸਟਇੰਡੀਜ਼ ਦੇ ਇਕਰਾਰਨਾਮੇ ਵਾਲੇ ਖਿਡਾਰੀਆਂ ਦੀ ਸੂਚੀ:

ਪੁਰਸ਼ : ਐਲਿਕ ਅਥਾਨਾਜ਼ੇ, ਕ੍ਰੈਗ ਬ੍ਰੈਥਵੇਟ, ਕੀਸੀ ਕਾਰਟੀ, ਟੀ ਚੰਦਰਪਾਲ, ਜੋਸ਼ੂਆ ਡੇਸਿਲਵਾ, ਸ਼ਾਈ ਹੋਪ, ਅਕੀਲ ਹੁਸੈਨ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਗੁਡਾਕੇਸ਼ ਮੋਤੀ, ਰੋਵਮੈਨ ਪਾਵੇਲ, ਕੇਮਾਰ ਰੋਚ, ਜੈਡਨ ਸੀਲਜ਼, ਰੋਮਰਿਓ ਸ਼ੈਫਰਡ।

ਮਹਿਲਾਵਾਂ : ਆਲੀਆ ਐਲੀਨ, ਸ਼ੇਮਾਈਨ ਕੈਂਪਬੈਲ, ਸ਼ਮੀਲੀਆ ਕੋਨੇਲ, ਐਫੀ ਫਲੇਚਰ, ਚੈਰੀ ਐਨ ਫਰੇਜ਼ਰ, ਸ਼ਬੀਕਾ ਗਜ਼ਾਨਬੀ, ਜੇਨੇਲੀਆ ਗਲਾਸਗੋ, ਸ਼ਨੇਟਾ ਗ੍ਰੀਮਮੰਡ, ਚਿਨੇਲ ਹੈਨਰੀ, ਜੈਦਾ ਜੇਮਜ਼, ਮੈਂਡੀ ਮੈਂਗਰੂ, ਹੀਲੀ ਮੈਥਿਊਜ਼, ਕਰਿਸ਼ਮਾ ਰਾਮਾਰਕ, ਸਟੇਫਨੀ ਟੇਲਰ, ਰਸ਼ਾਡਾ ਵਿਲੀਅਮਸ 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tarsem Singh

Content Editor

Related News