ਕੁਆਰਟਰ ਫਾਈਨਲ ''ਚ ਜਗ੍ਹਾ ਬਣਾਉਣ ਉਤਰੇਗਾ ਭਾਰਤ

12/07/2018 5:26:44 PM

ਭੁਵਨੇਸ਼ਵਰ— ਮੇਜ਼ਬਾਨ ਭਾਰਤੀ ਟੀਮ ਇੱਥੇ ਕਲਿੰਗਾ ਸਟੇਡੀਅਮ 'ਚ ਸ਼ਨੀਵਾਰ ਨੂੰ ਜਦੋਂ ਕੈਨੇਡਾ ਦੇ ਖਿਲਾਫ ਪੂਲ ਸੀ ਦੇ ਮੁਕਾਬਲੇ 'ਚ ਉਤਰੇਗੀ ਤਾਂ ਉਸ ਦਾ ਟੀਚਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਸਿੱਧੇ ਜਗ੍ਹਾ ਬਣਾਉਣਾ ਹੋਵੇਗਾ। ਵਿਸ਼ਵ ਕੱਪ ਦੇ ਫਾਰਮੈਟ ਦੇ ਮੁਤਾਬਕ ਚਾਰਾਂ ਪੂਲਾਂ ਤੋਂ ਚੋਟੀ ਦੀਆਂ ਟੀਮਾਂ ਨੂੰ ਸਿੱਧੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਮਿਲਣਾ ਹੈ ਜਦਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਕ੍ਰਾਸ ਓਵਰ ਮੈਚ ਖੇਡਣਗੀਆਂ ਅਤੇ ਕ੍ਰਾਸ ਓਵਰ ਮੈਚ ਜਿੱਤਣ ਵਾਲੀ ਟੀਮ ਪਹਿਲਾਂ ਤੋਂ ਹੀ ਕੁਆਰਟਰ ਫਾਈਲ 'ਚ ਪਹੁੰਚ ਚੁੱਕੀ ਦੂਜੇ ਪੂਲ ਦੀ ਟੀਮ ਨਾਲ ਭਿੜੇਗੀ। 

ਪੂਲ ਏ ਤੋਂ ਓਲੰਪਿਕ ਚੈਂਪੀਅਨ ਅਰਜਨਟੀਨਾ ਅਤੇ ਪੂਲ ਬੀ ਤੋਂ ਵਿਸ਼ਵ ਦੀ ਨੰਬਰ ਇਕ ਟੀਮ ਆਸਟਰੇਲੀਆ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਚੁੱਕੇ ਹਨ। ਅਜੇ ਪੂਲ ਸੀ ਅਤੇ ਪੂਲ ਡੀ ਦੀਆਂ ਚੋਟੀ ਦੀਆਂ ਟੀਮਾਂ ਦਾ ਫੈਸਲਾ ਹੋਣਾ ਬਾਕੀ ਹੈ। ਪੂਲ ਸੀ 'ਚ ਭਾਰਤ ਫਿਲਹਾਲ ਦੋ ਮੈਚ ਜਿੱਤ ਅਤੇ ਇਕ ਡਰਾਅ ਨਾਲ ਚਾਰ ਅੰਕ ਲੈ ਕੇ ਚੋਟੀ 'ਤੇ ਹੈ। ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਦੇ ਵੀ ਦੋ ਮੈਚਾਂ 'ਚ ਇਕ ਜਿੱਤ ਅਤੇ ਇਕ ਡਰਾਅ ਦੇ ਬਾਅਦ ਚਾਰ ਅੰਕ ਹਨ ਪਰ ਉਹ ਔਸਤ 'ਚ ਪਛੜਕੇ ਦੂਜੇ ਸਥਾਨ 'ਤੇ ਹੈ।

ਸ਼ਨੀਵਾਰ ਨੂੰ ਇਸ ਪੂਲ 'ਚ ਪਹਿਲਾ ਮੁਕਾਬਲਾ ਬੈਲਜੀਅਮ ਅਤੇ ਦੱਖਣੀ ਅਫਰੀਕਾ ਦਾ ਹੋਵੇਗਾ ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਭਿੜਨਗੀਆਂ। ਬੈਲਜੀਅਮ ਅਤੇ ਦੱਖਣੀ ਅਫਰੀਕਾ ਦੇ ਮੈਚ ਦੇ ਨਤੀਜੇ ਨਾਲ ਭਾਰਤ ਦੇ ਸਾਹਮਣੇ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਉਸ ਨੂੰ ਆਪਣੇ ਮੈਚ 'ਚ ਕੀ ਕਰਨਾ ਹੈ। ਕੱਲ ਪੂਲ ਏ 'ਚ ਫਰਾਂਸ ਨੇ ਜਿਸ ਤਰ੍ਹਾਂ ਦਾ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੂੰ 5-3 ਨਾਲ ਹਰਾਇਆ, ਉਸ ਨੂੰ ਦੇਖਦੇ ਹੋਏ ਬੈਲਜੀਅਮ ਅਤੇ ਭਾਰਤ ਨੂੰ ਆਪਣੇ ਮੁਕਾਬਲੇਬਾਜ਼ਾਂ ਤੋਂ ਸਾਵਧਾਨ ਰਹਿਣਾ ਹੋਵੇਗਾ। ਭਾਰਤ ਇਸ ਸਮੇਂ ਵਿਸ਼ਵ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਹੈ ਜਦਕਿ ਕੈਨੇਡਾ ਦੀ ਟੀਮ 11ਵੇਂ ਸਥਾਨ 'ਤੇ ਹੈ।


Tarsem Singh

Content Editor

Related News