Hockey WC 2023 : ਭਾਰਤ ਨੇ ਜਾਪਾਨ ਨੂੰ 8-0 ਨਾਲ ਹਰਾਇਆ

01/26/2023 9:26:04 PM

ਸਪੋਰਟਸ ਡੈਸਕ- ਹਾਕੀ ਵਿਸ਼ਵ ਕੱਪ 'ਚ 9ਵੇਂ ਤੋਂ 16ਵੇਂ ਸਥਾਨ ਲਈ ਵਰਗੀਕਰਣ ਮੈਚਾਂ 'ਚ ਭਾਰਤ ਦਾ ਸਾਹਮਣਾ ਜਾਪਾਨ ਨਾਲ ਹੋਇਆ। ਮੈਚ 'ਚ ਭਾਰਤ ਨੇ ਜਾਪਾਨ ਨੂੰ 8-0 ਨਾਲ ਹਰਾ ਦਿੱਤਾ। ਭਾਰਤ ਵਲੋਂ ਮਨਦੀਪ ਸਿੰਘ ਤੇ ਅਭਿਸ਼ੇਕ ਨੇ ਗੋਲ ਕੀਤੇ ਹਨ। ਇਸ ਤੋਂ ਬਾਅਦ ਭਾਰਤ ਵਲੋਂ ਵਿਵੇਕ ਸਾਗਰ ਪ੍ਰਸਾਦ ਨੇ ਤੀਜਾ ਗੋਲ ਕੀਤਾ। ਇਸ ਤੋਂ ਬਾਅਦ ਅਭਿਸ਼ੇਕ ਨੇ ਭਾਰਤ ਲਈ ਚੌਥਾ ਗੋਲ ਕੀਤਾ । ਆਖਰੀ ਸਮੇਂ 'ਚ ਹਰਮਨਪ੍ਰੀਤ ਨੇ ਪੰਜਵਾਂ ਤੇ ਮਨਪ੍ਰੀਤ ਨੇ 6ਵਾਂ ਗੋਲ ਕੀਤਾ। ਹਰਮਨਪ੍ਰੀਤ ਨੇ 7ਵਾਂ ਗੋਲ ਕਰਕੇ ਭਾਰਤ ਨੂੰ ਜਾਪਾਨ ਖ਼ਿਲੀਫ 7-0 ਦੀ ਅਜੇਤੂ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਸੁਖਜੀਤ ਸਿੰਘ ਨੇ ਆਖਰੀ ਪਲਾਂ 'ਚ 8ਵਾਂ ਗੋਲ ਕੀਤਾ। ਇਸ ਤਰ੍ਹਾਂ ਮੈਚ 'ਚ ਭਾਰਤ ਨੇ ਜਾਪਾਨ ਨੂੰ 8-0 ਨਾਲ ਹਰਾ ਦਿੱਤਾ। ਭਾਰਤ ਨੇ ਜਾਪਾਨ ਨੂੰ ਪੂਰੇ ਮੈਚ 'ਚ ਆਪਣਾ ਦਬਦਬਾ ਬਣਾਉਂਦੇ ਹੋਏ ਜਾਪਾਨ ਦੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ। ਸਿੱਟੇ ਵਜੋਂ ਜਾਪਾਨ ਦੀ ਟੀਮ ਗੋਲ ਨਹੀਂ ਕਰ ਸਕੀ ਤੇ 8-0 ਦੇ ਵੱਡੇ ਫਰਕ ਨਾਲ ਮੈਚ ਹਾਰ ਗਈ। 

ਇਹ ਵੀ ਪੜ੍ਹੋ : ਅਜੈ ਜਡੇਜਾ ਨੂੰ ਕੋਚਿੰਗ ਦੇਣ ਵਾਲੇ ਗੁਰਚਰਨ ਸਿੰਘ ਸਮੇਤ ਖੇਡ ਜਗਤ ਦੇ ਇਨ੍ਹਾਂ 3 ਦਿੱਗਜਾਂ ਨੂੰ ਮਿਲੇਗਾ ਪਦਮ ਸ਼੍ਰੀ

ਪਿਛਲੇ 14 ਵਿਸ਼ਵ ਕੱਪਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ 1986 ਵਿੱਚ ਲੰਡਨ ਵਿੱਚ ਹੋਇਆ ਸੀ ਜਦੋਂ ਟੀਮ 12ਵੇਂ ਅਤੇ ਆਖਰੀ ਸਥਾਨ ’ਤੇ ਰਹੀ ਸੀ। ਇਸ ਵਿਸ਼ਵ ਕੱਪ ਵਿੱਚ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ ਕਰੋ ਜਾਂ ਮਰੋ ਦੇ ਕ੍ਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਤੋਂ ਹਾਰ ਕੇ ਖ਼ਿਤਾਬੀ ਦੌੜ ਤੋਂ ਬਾਹਰ ਹੋ ਗਿਆ ਸੀ। ਭਾਰਤ ਨੇ ਦੋ ਗੋਲਾਂ ਦੀ ਬੜ੍ਹਤ ਗੁਆ ਲਈ ਅਤੇ ਨਿਯਮਤ ਸਮੇਂ ਤੱਕ ਸਕੋਰ 3-3 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਨਾਲ ਫੈਸਲਾ ਕੀਤਾ ਗਿਆ ਜਿਸ 'ਚ ਨਿਊ਼ਜ਼ੀਲੈਂਡ ਨੇ ਭਾਰਤ ਨੂੰ 5-4 ਨਾਲ ਹਰਾ ਦਿੱਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News