ਹਾਕੀ ਇੰਡੀਆ ਨੇ ਡ੍ਰੈਗ ਫਲਿੱਕ ਤੇ ਗੋਲਕੀਪਿੰਗ ਪ੍ਰਤਿਭਾਵਾਂ ਨੂੰ ਲੱਭਣ ਲਈ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

03/16/2024 8:05:03 AM

ਨਵੀਂ ਦਿੱਲੀ–ਜ਼ਮੀਨੀ ਪੱਧਰ ’ਤੇ ਗੋਲਕੀਪਰਾਂ ਤੇ ਡ੍ਰੈਗ ਫਲਿੱਕਰਾਂ ਨੂੰ ਲੱਭਣ ਲਈ ਹਾਕੀ ਇੰਡੀਆ ਨੇ ਇਕ ਨਵੀਂ ਪਹਿਲ ਦਾ ਐਲਾਨ ਕੀਤਾ ਹੈ, ਜਿਸ ਦਾ ਟੀਚਾ ਦੇਸ਼ ਭਰ ’ਚ ਮਾਹਿਰ ਕੋਚਿੰਗ ਰਾਹੀਂ ਖੇਡ ਦੇ ਭਵਿੱਖ ’ਚ ਨਿਵੇਸ਼ ਕਰਨਾ ਹੈ। ਜ਼ਮੀਨੀ ਪੱਧਰ ’ਤੇ ਗੋਲਕੀਪਿੰਗ ਤੇ ਡ੍ਰੈਗ ਫਲਿੱਕਿੰਗ ਕੋਚਿੰਗ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਲਈ ਬੁਲਾਈ ਗਈ ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ। ਮੀਟਿੰਗ ’ਚ ਭਾਰਤ ਦੇ ਸਾਬਕਾ ਗੋਲਕੀਪਰ ਐਡ੍ਰਿਅਨ ਡਿਸੂਜਾ, ਭਰਤ ਸ਼ੇਤਰੀ, ਯੋਗਿਤਾ ਬਾਲੀ, ਹੇਲੇਨ ਮੇਰੀ, ਦੀਪਿਕਾ ਮੂਰੁਤੀ, ਆਕਾਸ਼ ਚਿਕਤੇ, ਪੀ. ਟੀ. ਰਾਓ ਤੇ ਸਾਬਕਾ ਡ੍ਰੈਗ ਫਲਿੱਕਰ ਰੁਪਿੰਦਰਪਾਲ ਸਿੰਘ, ਜੁਗਰਾਜ ਸਿੰਘ, ਵੀ. ਆਰ. ਰਘੁਨਾਥ ਤੇ ਗੁਰਜਿੰਦਰ ਸਿੰਘ ਨੇ ਹਿੱਸਾ ਲਿਆ।
ਮੀਟਿੰਗ ’ਚ ਹਾਕੀ ਇੰਡੀਆ ਦੇ ਮੁਖੀ ਦਿਲੀਪ ਟਿਰਕੀ, ਜਨਰਲ ਸਕੱਤਰ ਭੋਲਾਨਾਥ ਸਿੰਘ, ਖਜ਼ਾਨਚੀ ਸ਼ੇਖਰ ਮਨੋਹਰਨ ਤੇ ਹਾਈ ਪ੍ਰੇਫਾਰਮੈਂਸ ਡਾਇਰੈਕਟਰ ਹਰਮਨ ਕਰੂਸ ਵੀ ਮੌਜੂਦ ਸਨ। ਪ੍ਰਤਿਭਾਵਾਂ ਦਾ ਵੱਡਾ ਪੂਲ ਤਿਆਰ ਕਰਨ ਲਈ ਹਾਕੀ ਇੰਡੀਆ ਸਾਬਕਾ ਗੋਲਕੀਪਰਾਂ ਤੇ ਡ੍ਰੈਗ ਫਲਿੱਕਰਾਂ ਦਾ ਇਕ ਪੂਲ ਤਿਆਰ ਕਰੇਗਾ ਜਿਹੜਾ ਵੱਖ-ਵੱਖ ਰਾਸ਼ਟਰੀ ਅਕੈਡਮੀਆਂ ’ਚ ਤਿੰਨ ਦਿਨ ਦਾ ਅਭਿਆਸ ਸੈਸ਼ਨ ਆਯੋਜਿਤ ਕਰੇਗਾ। ਸਾਬਕਾ ਖਿਡਾਰੀਆਂ ਨੂੰ ਉਨ੍ਹਾਂ ਦੇ ਸਮੇਂ ਤੇ ਕੋਸ਼ਿਸ਼ਾਂ ਲਈ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੀ ਯਾਤਰਾ ਤੇ ਰਹਿਣ ਦਾ ਖਰਚਾ ਵੀ ਹਾਕੀ ਇੰਡੀਆ ਚੁੱਕੇਗਾ।


Aarti dhillon

Content Editor

Related News