ਘਰੇਲੂ ਮੁੱਖ ਕੋਚਾਂ ਲਈ ਹਾਕੀ ਇੰਡੀਆ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਕਰੂਸ ਦੀ ਵਰਕਸ਼ਾਪ
Saturday, Mar 16, 2024 - 06:31 PM (IST)
ਪੁਣੇ– ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਹਰਮਨ ਕਰੂਸ ਨੇ ਘਰੇਲੂ ਕੋਚਾਂ ਲਈ ਵਰਕਸ਼ਾਪ ਦਾ ਆਯੋਜਿਤ ਕੀਤਾ, ਜਿਸ ’ਚ ਕੋਚਿੰਗ ਦੇ ਆਧੁਨਿਕ ਤਰੀਕਿਆਂ ਤੇ ਜ਼ਮੀਨੀ ਪੱਧਰ ’ਤੇ ਹਾਕੀ ਦੇ ਵਿਕਾਸ ’ਤੇ ਫੋਕਸ ਸੀ। ਇਹ ਵਰਕਸ਼ਾਪ 14ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਚੈਂਪੀਅਨਸ਼ਿਪ ਦੌਰਾਨ ਆਯੋਜਿਤ ਕੀਤਾ ਗਈ। ਇਸਦਾ ਟੀਚਾ ਘਰੇਲੂ ਕੋਚਾਂ ਦੀ ਕਲਾ ਨੂੰ ਨਿਖਾਰਨਾ ਸੀ।
ਸੈਸ਼ਨ ਦੌਰਾਨ ਕਰੂਸ ਨੇ ਨੌਜਵਾਨ ਖਿਡਾਰੀਆਂ ਤੇ ਸਿੱਖਣ ਦੀ ਇੱਛਾ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ। ਉਸ ਨੇ ਇਕ ਬਿਆਨ ਵਿਚ ਕਿਹਾ,‘‘ਅਸੀਂ ਅਜਿਹੀਆਂ ਕੋਚਿੰਗ ਰਣਨੀਤੀਆਂ ਬਣਾਉਣਾ ਚਾਹੁੰਦੇ ਹਾਂ ਜਿਨ੍ਹਾਂ ’ਚ ਵਿਚਾਰਾਂ ਦੇ ਆਦਾਨ-ਪ੍ਰਦਾਨ ਤੋਂ ਸਿੱਖਣ ਦੀ ਪ੍ਰਕਿਰਿਆ ਦਾ ਵਿਕਾਸ ਹੋਵੇ। ਖਿਡਾਰੀ ਗਲਤੀਆਂ ਤੋਂ ਸਬਕ ਲੈਣ ਤੇ ਉਨ੍ਹਾਂ ਦਾ ਆਤਮਵਿਸ਼ਵਾਸ ਵਧੇ। ਸਿਰਫ ਤੁਹਾਡਾ ਮੁਕਾਬਲੇਬਾਜ਼ੀ ’ਤੇ ਹੀ ਫੋਕਸ ਨਾ ਰਹੇ।’’