ਹਾਕੀ ਇੰਡੀਆ ਨੇ ਮਨਦੀਪ ਤੇ ਉਦਿਤਾ ਨੂੰ ਵਿਆਹ ਲਈ ਦਿੱਤੀ ਵਧਾਈ
Sunday, Mar 23, 2025 - 02:02 PM (IST)

ਨਵੀਂ ਦਿੱਲੀ-ਹਾਕੀ ਇੰਡੀਆ ਦੇ ਸਟਾਰ ਖਿਡਾਰੀ ਮਨਦੀਪ ਸਿੰਘ ਤੇ ਉਦਿਤਾ ਦੁਹਾਨ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਲਈ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਓਲੰਪੀਅਨ ਮਨਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਦਿਤਾ ਕੌਰ ਦੇ ਨਾਲ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਚ ਫੇਰੇ ਲਏ ਸਨ। ਇਸ ਮੌਕੇ ’ਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਸਿੰਘ ਤੇ ਹੋਰ ਸਾਥੀ ਖਿਡਾਰੀ ਵੀ ਮੌਜੂਦ ਰਹੇ।
ਜਲੰਧਰ ਦੇ ਪਿੰਡ ਮਿੱਠਾਪੁਰ ਦੇ ਨਿਵਾਸੀ ਮਨਦੀਪ ਸਿੰਘ (30) ਨੇ ਵਿਸ਼ਵ ਕੱਪ 2024 ਤੇ 2018 ਏਸ਼ੀਆਈ ਖੇਡਾਂ 2018, ਰਾਸ਼ਟਰਮੰਡਲ ਖੇਡਾਂ 2018, ਏਸ਼ੀਆ ਕੱਪ 2013, ਹਾਕੀ ਵਰਲਡ ਲੀਗ ਟੀਅਰ 4 ਫਾਈਨਲ 2014 ਤੇ 2017, ਹਾਕੀ ਵਰਲਡ ਲੀਗ ਟੀਅਰ ਤਿੰਨ 2013 ਤੇ 2017 ਤੇ ਚੈਂਪੀਅਨਜ਼ ਟਰਾਫੀ 2016 ਤੇ 2018 ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਨਾਲ ਹੀ ਕਈ ਹੋਰ ਵੱਡੀਆਂ ਚੈਂਪੀਅਨਸ਼ਿਪ ਵਿਚ ਮਨਦੀਪ ਸਿੰਘ ਖਿਤਾਬ ਆਪਣੇ ਨਾਂ ਕਰ ਚੁੱਕਾ ਹੈ।