ਹਾਕੀ ਇੰਡੀਆ ਨੇ ਯੂਰਪ ਦੌਰੇ ਲਈ 20 ਮੈਂਬਰੀ ਭਾਰਤ-ਏ ਟੀਮ ਦਾ ਕੀਤਾ ਐਲਾਨ

Wednesday, Jul 02, 2025 - 12:36 PM (IST)

ਹਾਕੀ ਇੰਡੀਆ ਨੇ ਯੂਰਪ ਦੌਰੇ ਲਈ 20 ਮੈਂਬਰੀ ਭਾਰਤ-ਏ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ– ਹਾਕੀ ਇੰਡੀਆ ਨੇ 8 ਤੋਂ 20 ਜੁਲਾਈ ਤੱਕ 8 ਮੈਚਾਂ ਦੇ ਯੂਰਪੀਅਨ ਦੌਰੇ ਲਈ 20 ਮੈਂਬਰੀ ਭਾਰਤ-ਏ ਪੁਰਸ਼ ਟੀਮ ਦਾ ਐਲਾਨ ਕੀਤਾ। ਹਾਕੀ ਇੰਡੀਆ ਨੇ ਕਿਹਾ ਕਿ ਇਹ ਦੌਰਾ ਉੱਭਰਦੇ ਤੇ ਤਜਰਬੇਕਾਰ ਖਿਡਾਰੀਆਂ ਨੂੰ ਉਪਯੋਗੀ ਕੌਮਾਂਤਰੀ ਤਜਰਬਾ ਐਕਸਪੋਜ਼ਰ ਦੇਣ ਲਈ ਆਯੋਜਿਤ ਕੀਤਾ ਗਿਆ ਹੈ। ਭਾਰਤ-ਏ ਟੀਮ ਫਰਾਂਸ, ਆਇਰਲੈਂਡ ਤੇ ਨੀਦਰਲੈਂਡ ਵਿਰੁੱਧ ਦੋ-ਦੋ ਮੈਚ ਖੇਡੇਗੀ ਜਦਕਿ ਇੰਗਲੈਂਡ ਤੇ ਬੈਲਜੀਅਮ ਵਿਰੁੱਧ ਇਕ-ਇਕ ਮੈਚ ਖੇਡਣਾ ਹੈ।

ਟੀਮ ਇਸ ਤਰ੍ਹਾਂ ਹੈ- ਗੋਲਕੀਪਰ : ਪਵਨ, ਮੋਹਿਤ ਐੱਚ. ਸ਼ਸ਼ੀਕੁਮਾਰ। ਡਿਫੈਂਡਰ : ਪ੍ਰਤਾਪ ਲਾਕੜਾ, ਵਰੁਣ ਕੁਮਾਰ, ਅਮਨਦੀਪ ਲਾਕੜਾ, ਪ੍ਰਮੋਦ, ਸੰਜੇ (ਕਪਤਾਨ)। ਮਿਡਫੀਲਡਰ : ਪੂਵੰਨਾ ਚੰਦੁਰਾ ਬੌਬੀ, ਮੁਹੰਮਦ ਰਾਹੀਲ ਮੌਸੀਨ, ਐੱਮ. ਰਵੀਚੰਦਰ ਸਿੰਘ, ਵਿਸ਼ਣੂਕਾਂਤ ਸਿੰਘ, ਪ੍ਰਦੀਪ ਸਿੰਘ, ਰਾਜਿੰਦਰ ਸਿੰਘ। ਫਾਰਵਰਡ : ਅੰਗਦਬੀਰ ਸਿੰਘ, ਬੌਬੀ ਸਿੰਘ ਧਾਮੀ, ਮਨਿੰਦਰ ਸਿੰਘ, ਵੈਂਕਟੇਸ਼ ਕੇਂਚੇ, ਆਦਿੱਤਿਆ ਅਰਜੁਨ ਲਾਠੇ, ਸੇਲਵਮ ਕੀਰਤੀ, ਉੱਤਮ ਸਿੰਘ। ਸਟੈਂਡਬਾਏ : ਅੰਕਿਤ ਮਲਿਕ, ਸੁਨੀਲ ਜੋਜੋ, ਸੁਦੀਪ ਚਿਰਮਾਕੋ।


author

Tarsem Singh

Content Editor

Related News