ਓਲੰਪਿਕ ਮੇਜ਼ਬਾਨੀ ਲਈ ਆਈ. ਓ. ਸੀ. ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ : ਖੇਡ ਮੰਤਰੀ

Tuesday, Aug 12, 2025 - 01:25 PM (IST)

ਓਲੰਪਿਕ ਮੇਜ਼ਬਾਨੀ ਲਈ ਆਈ. ਓ. ਸੀ. ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ : ਖੇਡ ਮੰਤਰੀ

ਨਵੀਂ ਦਿੱਲੀ– ਖੇਡ ਮੰਤਰੀ ਮਨਸੁੱਖ ਮਾਂਡਵੀਆ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਦੱਸਿਆ ਕਿ 2036 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਨੂੰ ਲੈ ਕੇ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ. ਸੀ.) ਦੇ ਭਵਿੱਖ ਦੇ ਮੇਜ਼ਬਾਨ ਕਮਿਸ਼ਨ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ।

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਇਕ ਸਵਾਲ ਦੇ ਜਵਾਬ ਵਿਚ ਮਾਂਡਵੀਆ ਨੇ ਕਿਹਾ ਕਿ ਪੂਰੀ ਬੋਲੀ ਪ੍ਰਕਿਰਿਆ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਸੰਭਾਲ ਰਿਹਾ ਹੈ।

ਮੰਤਰੀ ਨੇ ਹੇਠਲੇ ਸਦਨ ਵਿਚ ਕਿਹਾ ਕਿ ਆਈ. ਓ. ਏ. ਨੇ ਆਈ. ਓ. ਸੀ. ਨੂੰ ਇਰਾਦਾ ਪੱਤਰ ਸੌਂਪ ਦਿੱਤਾ ਹੈ। ਬੋਲੀ ਹੁਣ ਆਈ. ਓ. ਸੀ. ਦੇ ਭਵਿੱਖ ਦੇ ਮੇਜ਼ਬਾਨ ਕਮਿਸ਼ਨ ਦੇ ਨਾਲ ਲਗਾਤਾਰ ਗੱਲਬਾਤ ਪੜਾਅ ਵਿਚ ਹੈ।


author

Tarsem Singh

Content Editor

Related News