ਹਾਕੀ ਅੰਪਾਇਰ-ਤਕਨੀਕੀ ਅਧਿਕਾਰੀਆਂ ਲਈ ਹੋਵੇਗਾ ਆਨਲਾਈਨ ਟੈਸਟ
Tuesday, Feb 26, 2019 - 06:16 PM (IST)
ਨਵੀਂ ਦਿੱਲੀ : ਹਾਕੀ ਇੰਡੀਆ ਅੰਪਾਇਰਾਂ ਅਤੇ ਤਕਨੀਕੀ ਅਧਿਕਾਰੀਆਂ ਦੀ ਭਰਤੀ ਲਈ 29 ਮਾਰਚ ਨੂੰ ਆਨਲਾਈਨ ਟੈਸਟ ਲਵੇਗਾ। ਟੈਸਟ ਸਵੇਰੇ 11 ਵਜੇ ਤੋਂ ਦੋਪਿਹਰ 1 ਵਜੇ ਤੱਕ ਲਿਆ ਜਾਵੇਗਾ। ਇਸ ਟੈਸਟ ਲਈ ਰਜਿਸਟਰੇਸ਼ਨ ਮੰਗਲਵਾਰ ਬਾਅਦ 3 ਵਜੇ ਤੋਂ ਸ਼ੁਰੂ ਹੋਵੇਗਾ ਜੋ 15 ਮਾਰਚ ਸ਼ਾਮ 5 ਵਜੇ ਤੱਕ ਚਾਲੂ ਰਹੇਗਾ। ਅੰਪਾਇਰ ਅਤੇ ਤਕਨੀਕੀ ਅਧਿਕਾਰੀਆਂ ਦੇ ਪ੍ਰੋਫੈਸ਼ਨਲ ਵਿਕਾਸ ਲਈ ਆਨਲਾਈਨ ਟੈਸਟ ਨੂੰ ਬਣਾਇਆ ਗਿਆ ਹੈ। ਇਹ ਟੈਸਟ ਉਸ ਦੇ ਕੌਸ਼ਲ ਨੂੰ ਮਜ਼ਬੂਤ ਕਰੇਗਾ। ਇਹ ਟੈਸਟ ਐੱਫ. ਆਈ. ਐੱਚ. ਦੇ ਹਾਕੀ ਨਿਯਮਾਂ ਦੇ ਵਿਹਾਰਕ ਅਤੇ ਸਿਧਾਂਤਕ ਗਿਆਨ 'ਤੇ ਧਿਆਨ ਹੋਵੇਗਾ। ਹਰ ਪ੍ਰਿਖਿਆਰਥੀ ਲਈ ਹਾਕੀ ਸਥਾਈ ਐਸੋਸੀਏਟ ਸਟੇਟ ਮੈਂਬਰ ਯੂਨਿਟ ਵਿਚ ਰਜਿਸਟਰੇਸ਼ਨ ਕਰਾਉਣਾ ਮਹੱਤਵਪੂਰਨ ਹੈ।
