ਭਾਰਤੀ ਹਾਕੀ ਟੀਮ ਲਈ ਕੋਈ ਸੂਬਾ ਨਹੀਂ ਆਇਆ ਅੱਗੇ : ਜਗਰੂਪ ਸਿੰਘ
Tuesday, Aug 10, 2021 - 07:26 PM (IST)
ਸਪੋਰਟਸ ਡੈਸਕ— ਝਾਰਖੰਡ ਖੇਡ ਅਕੈਡਮੀ ਦੇ ਹਾਕੀ ਕੋਚ ਜਗਰੂਪ ਸਿੰਘ ਨੇ ਟੋਕੀਓ ਓਲੰਪਿਕ ’ਚ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦੀ ਉਪਲਬਧੀਆਂ ਦਾ ਸਿਹਰਾ ਉੜੀਸਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੂੰ ਦਿੱਤਾ ਹੈ। ਉਨ੍ਹਾਂ ਨੇ ਇੱਥੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਹਾਕੀ ਟੀਮ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਸਹਾਇਤਾ ਦੇਣ ਲਈ ਕੋਈ ਵੀ ਸੂਬਾ ਅੱਗੇ ਨਹੀਂ ਆਇਆ।
ਟੋਕੀਓ 2020 ’ਚ ਟੀਮ ਦੀ ਜਿੱਤ ਦੇ ਬਾਅਦ ਹੀ ਸੂਬਿਆਂ ਤੇ ਕੇਂਦਰ ਸਰਕਾਰ ਨੇ ਇਸ ’ਤੇ ਧਿਆਨ ਦੇਣਾ ਸ਼ੁਰੂ ਕੀਤਾ ਪਰ ਨਵੀਨ ਪਟਨਾਇਕ ਨੇ ਪੁਰਸ਼ ਤੇ ਮਹਿਲਾ ਹਾਕੀ ਦੋਹਾਂ ਟੀਮਾਂ ਨੂੰ ਪ੍ਰੀ-ਓਲੰਪਿਕ ਟ੍ਰੇਨਿੰਗ ਦਿੱਤੀ ਜਿਸ ਦੀ ਵਜ੍ਹਾ ਨਾਲ ਦੋਵੇਂ ਟੀਮਾਂ ਚੰਗਾ ਪ੍ਰਦਰਸ਼ਨ ਕਰ ਸਕੀਆਂ। ਭਾਰਤੀ ਹਾਕੀ ਟੀਮ ਨੇ ਤਾਂ 41 ਸਾਲ ਦੇ ਲੰਬੇ ਇੰਤਜ਼ਾਰ ਨੂੰ ਖ਼ਤਮ ਕਰਕੇ ਟੋਕੀਓ ਓਲੰਪਿਕ ’ਚ ਜਰਮਨੀ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ।
ਕੋਚ ਨੇ ਕਿਹਾ ਕਿ ਨਵੀਨ ਪਟਨਾਇਕ ਨੇ ਨਾ ਸਿਰਫ਼ ਭਾਰਤੀ ਹਾਕੀ ਟੀਮਾਂ ਨੂੰ ਸਪਾਂਸਰ ਕੀਤਾ, ਸਗੋਂ ਉਹ ਇਨ੍ਹਾਂ ਨੂੰ ਭੁਵਨੇਸ਼ਵਰ ਦੇ ਰਾਊਰਕੇਲਾ ’ਚ ਆਯੋਜਿਤ ਹੋਣ ਵਾਲੇ ਵਿਸ਼ਵ ਸੀਨੀਅਰ ਹਾਕੀ ਕੈਂਪ ਲਈ ਵੀ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋ ਨਵੀਨ ਪਟਨਾਇਕ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਕ੍ਰਿਕਟ ਜਿਹੇ ਹਾਕੀ ਸਭਿਆਚਾਰ ਨੂੰ ਉਤਸ਼ਾਹਤ ਕਰਨ ’ਚ ਅਹਿਮ ਭੂਮਿਕਾ ਨਿਭਾਈ।