ਫੁੱਟਬਾਲ ਕੋਚਿੰਗ ਦੀ ਯੋਜਨਾ ਬਣਾ ਰਿਹੈ ਹਾਕੀ ਕੋਚ ਹਰਿੰਦਰ

02/26/2019 11:45:32 PM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਹਾਕੀ ਕੋਚ ਹਰਿੰਦਰ ਸਿੰਘ ਲਈ 'ਹਾਕੀ ਵਿਚ ਕੁਝ ਨਹੀਂ ਬਚਿਆ' ਹੈ ਤੇ ਹੁਣ ਉਹ ਫੁੱਟਬਾਲ ਨਾਲ ਜੁੜਨ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ ਉਹ ਇਸ 'ਖੂਬਸੂਰਤ ਖੇਡ' ਨੂੰ ਆਪਣੇ 'ਪਹਿਲੇ ਪਿਆਰ' ਦੇ ਕਾਫੀ ਬਰਾਬਰ ਮੰਨਦਾ ਹੈ। ਵਿਸ਼ਵ ਕੱਪ ਵਿਚ ਭਾਰਤ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਪਿਛਲੇ ਮਹੀਨੇ ਇਸ ਤਜਰਬੇਕਾਰ ਕੋਚ ਨੂੰ ਪੁਰਸ਼ ਟੀਮ ਦੇ ਕੋਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਨੂੰ ਜੂਨੀਅਰ ਟੀਮ ਨਾਲ ਜੁੜਨ ਨੂੰ ਕਿਹਾ ਗਿਆ ਪਰ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ।


Gurdeep Singh

Content Editor

Related News