ਹਾਕੀ : ਚੈਂਪੀਅਨਸ ਟਰਾਫੀ ''ਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ
Saturday, Jun 23, 2018 - 08:04 PM (IST)

ਬ੍ਰੇਡਾ— ਰਾਸ਼ਟਰਮੰਡਲ ਖੇਡਾਂ 'ਚ ਖਰਾਬ ਪ੍ਰਦਰਸ਼ਨ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 4-0 ਨੂੰ ਕਰਾਰੀ ਹਾਰ ਦੇ ਕੇ ਚੈਂਪੀਅਨਸ ਟਰਾਫੀ 'ਚ ਜਿੱਤ ਨਾਲ ਆਗਾਜ਼ ਕੀਤਾ ਹੈ। ਮੈਚ ਦੇ ਸ਼ੁਰਆਤੀ ਅਤੇ ਆਖਰੀ ਪਲਾਂ ਤਕ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ 'ਤੇ ਦਬਾਵ ਬਣਾਈ ਰੱਖਿਆ।
ਏਸ਼ੀਆਈ ਚੈਂਪੀਅਨ ਭਾਰਤ ਨੇ 36 ਵਾਰ 'ਚ ਅਜੇ ਤਕ ਇਕ ਵੀ ਚੈਂਪੀਅਨਸ ਟਰਾਫੀ ਨਹੀਂ ਜਿੱਤੀ ਹੈ ਅਤੇ ਇਸ ਵਾਰ ਟੂਰਨਾਮੈਂਟ ਦੇ ਆਖਰੀ ਸੈਸ਼ਨ 'ਚ ਇਹ ਉਪਲੱਬਧੀ ਹਾਸਲ ਕਰਨਾ ਚਾਹੇਗੀ। ਭਾਰਤੀ ਟੀਮ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 2016 'ਚ ਰਿਹਾ ਜਦੋਂ ਆਸਟਰੇਲੀਆ ਤੋਂ ਸ਼ੂਟਆਊਟ 'ਚ ਹਾਰ ਕੇ ਉਨ੍ਹਾਂ ਨੇ ਰਜਤ ਤਮਗਾ ਜਿੱਤਿਆ ਸੀ।