ਇੰਤਜ਼ਾਰ ਖ਼ਤਮ, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ''ਤੇ ਬਣੇਗੀ ਬਾਇਓਪਿਕ

12/16/2020 12:33:53 PM

ਮੁੰਬਈ (ਵਾਰਤਾ) : ਬਾਲੀਵੁੱਡ ਨਿਰਦੇਸ਼ਕ ਅਭਿਸ਼ੇਕ ਚੌਬੇ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ 'ਤੇ ਫ਼ਿਲਮ ਬਣਾਉਣ ਜਾ ਰਹੇ ਹਨ। ਬਾਲੀਵੁੱਡ ਵਿਚ ਬਾਇਓਪਿਕ ਫ਼ਿਲਮਾਂ ਦਾ ਚਲਨ ਜ਼ੋਰਾਂ 'ਤੇ ਹੈ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ 'ਤੇ ਫ਼ਿਲਮ ਬਨਣ ਜਾ ਰਹੀ ਹੈ। ਪ੍ਰੇਮਨਾਥ ਰਾਜਗੋਪਾਲਨ ਦੇ ਨਾਲ ਸਹਿ-ਨਿਰਮਾਤਾ ਦੇ ਰੂਪ ਵਿਚ ਧਿਆਨਚੰਦ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਲਿਆਉਣ ਲਈ ਰੋਨੀ ਸਕਰੂਵਾਲਾ ਅਤੇ ਅਭਿਸ਼ੇਕ ਚੌਬੇ ਫਿਰ ਤੋਂ ਇਕੱਠੇ ਕੰਮ ਕਰ ਰਹੇ ਹਨ। ਫ਼ਿਲਮ ਦੀ ਕਾਸਟਿੰਗ ਅਜੇ ਚੱਲ ਰਹੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਟਵਿਟਰ 'ਤੇ ਭਿੜੀਆਂ ਫੋਗਾਟ ਭੈਣਾਂ, ਬਬੀਤਾ ਦੇ ਕਿਸਾਨ ਵਿਰੋਧੀ ਟਵੀਟ 'ਤੇ ਵਿਨੇਸ਼ ਨੇ ਦਿੱਤੀ ਇਹ ਸਲਾਹ

ਅਭਿਸ਼ੇਕ ਚੌਬੇ ਨੇ ਦੱਸਿਆ ਕਿ, 'ਧਿਆਨਚੰਦ ਸਪੋਰਟਸ ਦੇ ਇਤਿਹਾਸ ਵਿਚ ਸਭ ਤੋਂ ਮਹਾਨ ਹਾਕੀ ਖਿਡਾਰੀ ਹਨ ਅਤੇ ਉਨ੍ਹਾਂ ਦੀ ਬਾਇਓਪਿਕ ਨੂੰ ਨਿਰਦੇਸ਼ਤ ਕਰਣਾ ਮਾਣ ਦੀ ਗੱਲ ਹੈ। ਸਾਡੇ ਕੋਲ ਭਾਰੀ ਮਾਤਰਾ ਵਿਚ ਖੋਜ ਸਮੱਗਰੀ ਸੀ ਅਤੇ ਈਮਾਨਦਾਰੀ ਨਾਲ, ਉਨ੍ਹਾਂ ਦੇ ਜੀਵਨ ਦੀ ਹਰ ਉਪਲੱਬਧੀ ਆਪਣੇ ਆਪ ਵਿਚ ਇਕ ਵੱਖ ਕਹਾਣੀ ਦੀ ਹੱਕਦਾਰ ਹੈ। ਮੈਂ ਰੋਨੀ ਸਕਰੂਵਾਲਾ ਵਰਗੇ ਸ਼ਾਨਦਾਰ ਰਚਨਾਤਮਕ ਫੋਰਸ ਲਈ ਅਹਿਸਾਨਮੰਦ ਹਾਂ ਕਿ ਮੈਂ ਉਨ੍ਹਾਂ ਦੀ ਫ਼ਿਲਮ ਦਾ ਸਮਰਥਨ ਕਰ ਰਿਹਾ ਹਾਂ ਅਤੇ ਅਸੀਂ ਅਗਲੇ ਸਾਲ ਦੇ ਸ਼ੁਰੂ ਹੋਣ ਦਾ ਇੰਤਜਾਰ ਨਹੀਂ ਕਰ ਸਕਦੇ। ਜਲਦ ਹੀ ਮੁੱਖ ਅਦਾਕਾਰ ਦੀ ਘੋਸ਼ਣਾ ਦੀ ਉਮੀਦ ਹੈ।'

ਇਹ ਵੀ ਪੜ੍ਹੋ: ਪਤਨੀ ਅਤੇ ਬੱਚਿਆਂ ਨੂੰ ਛੱਡ ਇਸ ਕੁੜੀ ਦੇ ਪਿਆਰ 'ਚ ਪਏ ਆਸਟਰੇਲੀਆਈ ਗੇਂਦਬਾਜ਼ ਨਾਥਨ ਲਾਇਨ (ਤਸਵੀਰਾਂ)

 


ਰੋਨੀ ਸਕਰੂਵਾਲਾ ਨੇ ਕਿਹਾ, 'ਧਿਆਨਚੰਦ 'ਤੇ ਬਨਣ ਵਾਲੀ ਫ਼ਿਲਮ ਸਾਡੀ ਸਭ ਤੋਂ ਉੱਤਮ ਫਿਲਮਾਂ ਵਿਚੋਂ ਇਕ ਹੋਵੇਗੀ । ਧਿਆਨਚੰਦ ਦੀ ਜੀਵਨ ਉਪਲੱਬਧੀਆਂ ਦੀ ਵਿਆਪਕਤਾ ਅਤੇ ਮਹਾਨਤਾ ਨੂੰ ਵੇਖਦੇ ਹੋਏ, ਮੈਨੂੰ ਲੱਗਦਾ ਹੈ ਕਿ ਫ਼ਿਲਮ ਨੂੰ ਨਿਰਦੇਸ਼ਤ ਕਰਣ ਲਈ ਅਭਿਸ਼ੇਕ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ ਹੈ ਅਤੇ ਸੋਨਚਰਿਆ ਦੇ ਬਾਅਦ ਫਿਰ ਤੋਂ ਉਨ੍ਹਾਂ ਦੇ ਨਾਲ ਕੰਮ ਕਰਣਾ ਇਕ ਪਰਮ ਆਨੰਦ ਹੈ। ਧਿਆਨਚੰਦ ਭਾਰਤੀ ਖੇਡਾਂ ਦੇ ਸਭ ਤੋਂ ਵੱਡੇ ਪ੍ਰਤੀਕ ਹਨ, ਬਦਕਿੱਸਮਤੀ ਨਾਲ ਜਿਨ੍ਹਾਂ ਦੇ ਬਾਰੇ ਵਿਚ ਅਜੋਕੇ ਨੌਜਵਾਨ ਜ਼ਿਆਦਾ ਨਹੀਂ ਜਾਣਦੇ ਹਨ। ਧਿਆਨਚੰਦ ਦੀ ਕਹਾਣੀ ਤੋਂ ਵੱਡੀ ਕਹਾਣੀ ਕੋਈ ਹੋਰ ਨਹੀਂ ਹੋ ਸਕਦੀ ਸੀ ਅਤੇ ਮੈਂ ਇਸ ਫ਼ਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੀ ਉਡੀਕ ਕਰ ਰਿਹਾ ਸੀ।'

 

ਇਹ ਵੀ ਪੜ੍ਹੋ: 14 ਜਨਵਰੀ ਤੱਕ ਵਿਆਹ ਹੋਏ ਬੰਦ, ਨਹੀਂ ਵੱਜਣਗੀਆਂ ਸ਼ਹਿਨਾਈਆਂ


cherry

Content Editor

Related News