ਹਾਕੀ : ਭਾਰਤ ਨੇ ਰੂਸ ਨੂੰ 10-0 ਨਾਲ ਹਰਾਇਆ
Thursday, Jun 06, 2019 - 11:55 PM (IST)

ਭੁਵਨੇਸ਼ਵਰ— ਮੇਜ਼ਬਾਨ ਭਾਰਤ ਨੇ ਐੱਫ. ਆਈ. ਐੱਚ. ਵਰਲਡ ਸੀਰੀਜ਼ ਹਾਕੀ ਫਾਈਨਲਸ ਵਿਚ ਤੂਫਾਨੀ ਸ਼ੁਰੂਆਤ ਕਰਦਿਆਂ ਰੂਸ ਨੂੰ ਪੂਲ-ਏ ਦੇ ਮੁਕਾਬਲੇ ਵਿਚ 10-0 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਨੂੰ ਹਾਲਾਂਕਿ ਪਹਿਲੇ ਗੋਲ ਲਈ 13 ਮਿੰਟ ਤਕ ਇੰਤਜ਼ਾਰ ਕਰਨਾ ਪਿਆ ਪਰ ਪਹਿਲੇ ਹਾਫ ਵਿਚ ਤਿੰਨ ਗੋਲ ਕਰਨ ਤੋਂ ਬਾਅਦ ਭਾਰਤ ਨੇ ਦੂਜੇ ਹਾਫ ਵਿਚ 7 ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 32ਵੇਂ ਤੇ 48ਵੇਂ ਅਤੇ ਸਟ੍ਰਾਈਕਰ ਆਕਾਸ਼ਦੀਪ ਸਿੰਘ ਨੇ 41ਵੇਂ ਤੇ 55ਵੇਂ ਮਿੰਟ ਵਿਚ ਗੋਲ ਕੀਤੇ। ਨੀਲਾਕੰਤ ਸ਼ਰਮਾ ਨੇ 13ਵੇਂ, ਸਿਮਰਨਜੀਤ ਸਿੰਘ ਨੇ 19ਵੇਂ, ਅਮਿਤ ਰੋਹਿਦਾਸ ਨੇ 20ਵੇਂ, ਵਰੁਣਾ ਕੁਮਾਰ ਨੇ 33ਵੇਂ, ਗੁਰਸਾਹਿਬਜੀਤ ਸਿੰਘ ਨੇ 38ਵੇਂ ਤੇ ਵਿਵੇਕ ਸਾਗਰ ਪ੍ਰਸਾਦ ਨੇ 45ਵੇਂ ਮਿੰਟ ਵਿਚ ਗੋਲ ਕੀਤੇ।
ਹੁਣ ਪੂਲ ਦੇ ਦੂਜੇ ਮੈਚ ਵਿਚ ਭਾਰਤੀ ਟੀਮ ਪੋਲੈਂਡ ਨਾਲ ਭਿੜੇਗੀ।