ਹਾਕੀ : ਬੈਲਜੀਅਮ ਦੀ ਟੀਮ ਪਹੁੰਚੀ ਭੁਵਨੇਸ਼ਵਰ

02/06/2020 9:46:40 PM

ਭੁਵਨੇਸ਼ਵਰ— ਭਾਰਤੀ ਪੁਰਸ਼ ਹਾਕੀ ਟੀਮ ਵਿਰੁੱਧ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਮੁਕਾਬਲੇ ਦੇ ਲਈ ਵਿਸ਼ਵ ਦੀ ਨੰਬਰ ਇਕ ਟੀਮ ਬੈਲਜੀਅਮ ਵੀਰਵਾਰ ਨੂੰ ਭੁਵਨੇਸ਼ਵਰ ਪਹੁੰਚ ਗਈ। ਬੈਲਜੀਅਮ ਦੀ ਟੀਮ ਨੇ ਇਸ ਤੋਂ ਪਹਿਲਾਂ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਟੀਮ ਨੂੰ ਹਰਾਇਆ ਸੀ ਤੇ ਹੁਣ ਉਸਦਾ ਮੁਕਾਬਲਾ ਵਿਸ਼ਵ ਰੈਂਕਿੰਗ 'ਚ 5ਵੇਂ ਸਥਾਨ 'ਤੇ ਮੌਜੂਦ ਭਾਰਤ ਨਾਲ 8 ਤੇ 9 ਫਰਵਰੀ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਹੋਵੇਗਾ। ਬੈਲਜੀਅਮ ਦੀ ਟੀਮ ਕਪਤਾਨ ਥਾਮਸ ਬ੍ਰਿਏਲਸ ਦੀ ਅਗਵਾਈ 'ਚ ਇੱਥੇ ਪਹੁੰਚੀ ਹੈ। ਇੱਥੇ ਪਹੁੰਚਣ 'ਤੇ ਕਪਤਾਨ ਨੇ ਕਿਹਾ ਕਿ ਇਸ ਸ਼ਹਿਰ 'ਚ ਪਹੁੰਚ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਅਸੀਂ ਇੱਥੇ 2018 'ਚ ਵਿਸ਼ਵ ਚੈਂਪੀਅਨ ਬਣੇ ਸੀ। ਸਾਡੀ ਟੀਮ ਦੀਆਂ ਯਾਦਾਂ ਇਸ ਸਟੇਡੀਅਮ ਨਾਲ ਜੁੜੀਆਂ ਹੋਈਆਂ ਹਨ। ਮੈਂ ਭਾਰਤ ਵਿਰੁੱਧ ਮੁਕਾਬਲੇ ਦੇ ਲਈ ਬਹੁਤ ਉਤਸ਼ਾਹਿਤ ਹਾਂ ਜਿਨ੍ਹਾਂ ਨੇ ਪਿਛਲੇ ਕੁਝ ਸਾਲਾ ਆਪਣੇ ਖੇਡ 'ਚ ਬਹੁਤ ਸੁਧਾਰ ਕੀਤਾ ਹੈ।


Gurdeep Singh

Content Editor

Related News