ਹਿਤਾਸ਼ੀ ਨੇ ਬੀਬੀਆਂ ਦੇ ਪੇਸ਼ੇਵਰ ਗੋਲਫ ਦਾ ਖਿਤਾਬ ਜਿੱਤਿਆ

Saturday, Dec 19, 2020 - 12:10 AM (IST)

ਹਿਤਾਸ਼ੀ ਨੇ ਬੀਬੀਆਂ ਦੇ ਪੇਸ਼ੇਵਰ ਗੋਲਫ ਦਾ ਖਿਤਾਬ ਜਿੱਤਿਆ

ਗੁਰੂਗ੍ਰਾਮ- ਪੇਸ਼ੇਵਰ ਗੋਲਫਰ ਦੇ ਰੂਪ ’ਚ ਆਪਣੇ ਦੂਜੇ ਟੂਰਨਾਮੈਂਟ ’ਚ ਖੇਡ ਰਹੀ ਨੌਜਵਾਨ ਹਿਤਾਸ਼ੀ ਬਖਸ਼ੀ ਨੇ ਇੱਥੇ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ’ਚ 2020 ਬੀਬੀਆਂ ਦੇ ਪੇਸ਼ੇਵਰ ਗੋਲਫ ਟੂਰ ਦੇ ਆਖਰੀ ਗੇੜ ਦਾ ਖਿਤਾਬ ਜਿੱਤਿਆ। ਆਖਰੀ ਦੌਰ ’ਚ 70 ਦੇ ਸਕੋਰ ਨਾਲ ਹਿਤਾਸ਼ੀ ਨੇ ਟੂਰਨਾਮੈਂਟ ’ਚ ਕੁੱਲ ਦੋ ਅੰਡਰ 214 ਦਾ ਸਕੋਰ ਬਣਾਇਆ। 16 ਸਾਲ ਦੀ ਹਿਤਾਸ਼ੀ ਨੇ ਕੱਲ ਤੱਕ ਚੋਟੀ ’ਤੇ ਚੱਲ ਰਹੀ ਅਮਨਦੀਪ ਦਰਾਲ ਨੂੰ ਤਿੰਨ ਸ਼ਾਟ ਨਾਲ ਪਿਛਾੜ, ਜਿਨ੍ਹਾਂ ਨੇ ਆਖਰੀ ਦੌਰ ’ਚ 73 ਦਾ ਸਕੋਰ ਬਣਾਇਆ।
ਅਮਨਦੀਪ ਨੇ ਸੈਸ਼ਨ ਦੇ ਆਖਰੀ ਟੂਰਨਾਮੈਂਟ ’ਚ ਦੂਜੇ ਸਥਾਨ ’ਤੇ ਰਹਿੰਦੇ ਹੋਏ ਹੀਰੋ ਆਰਡਰ ਆਫ ਮੈਰਿਟ ’ਚ ਚੋਟੀ ਦਾ ਸਥਾਨ ਹਾਸਲ ਕੀਤਾ। ਇਸ ਅਨੁਭਵੀ ਗੋਲਫਰ ਨੇ 8ਵੇਂ ਗੇੜ ਦਾ ਖਿਤਾਬ ਜਿੱਤਿਆ ਸੀ। ਸਹਰ ਅਟਵਾਲ (69) ਤੇ ਰਿਧੀਮਾ ਦਿਲਾਵਰੀ (73) ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਆਸਥਾ ਮਦਾਨ (72) ਤੇ ਅਵਨੀ ਪ੍ਰਸ਼ਾਂਤ (74) ਸਾਂਝੇ ਤੌਰ ’ਤੇ 5ਵੇਂ ਸਥਾਨ ’ਤੇ ਰਹੇ।


ਨੋਟ- ਹਿਤਾਸ਼ੀ ਨੇ ਬੀਬੀਆਂ ਦੇ ਪੇਸ਼ੇਵਰ ਗੋਲਫ ਦਾ ਖਿਤਾਬ ਜਿੱਤਿਆ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News