ਹਿਤਾਸ਼ੀ ਬਖਸ਼ੀ ਨੇ ਹੀਰੋ WPGT ਦਾ 6ਵਾਂ ਪੜਾਅ ਜਿੱਤਿਆ

Saturday, Mar 26, 2022 - 01:14 AM (IST)

ਹਿਤਾਸ਼ੀ ਬਖਸ਼ੀ ਨੇ ਹੀਰੋ WPGT ਦਾ 6ਵਾਂ ਪੜਾਅ ਜਿੱਤਿਆ

ਗੁਰੂਗ੍ਰਾਮ- ਹਿਤਾਸ਼ੀ ਬਖਸ਼ੀ ਨੇ ਗੋਲਡਨ ਗ੍ਰੀਨਸ ਗੋਲਫ ਐਂਡ ਰਿਜ਼ੋਰਟਸ 'ਚ 2022 ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 6ਵੇਂ ਪੜਾਅ ਦਾ ਖਿਤਾਬ ਆਪਣੇ ਨਾਂ ਕੀਤਾ, ਜਿਸ ਨਾਲ ਉਹ ਇਸ ਸੈਸ਼ਨ ਵਿਚ ਕਈ ਟਰਾਫੀਆਂ ਜਿੱਤਣ ਵਾਲੀ ਦੂਜੀ ਗੋਲਫਰ ਬਣ ਗਈ। ਦੂਜੇ ਦੌਰ ਵਿਚ 65 ਦਾ ਸ਼ਾਨਦਾਰ ਕਾਰਡ ਖੇਡਣ ਵਾਲੀ ਹਿਤਾਸ਼ੀ ਨੇ ਆਖਰੀ ਦੌਰ ਵਿਚ ਤਿੰਨ ਅੰਡਰ-69 ਦਾ ਕਾਰਡ ਖੇਡਿਆ, ਜਿਸ ਨਾਲ ਉਹ ਆਸਾਨੀ ਨਾਲ ਜੇਤੂ ਬਣੀ।

ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਹਿਤਾਸ਼ੀ ਦੀ ਭੈਣ ਜਾਹਨਵੀ ਨੇ ਆਖਰੀ ਦਿਨ ਸਰਵਸ੍ਰੇਸ਼ਠ ਕਾਰਡ ਛੇ ਅੰਡਰ 66 ਖੇਡਿਆ, ਜਿਸ ਵਿਚ ਕੋਈ ਵੀ ਬੋਗੀ ਨਹੀਂ ਸੀ ਅਤੇ ਲਗਾਤਾਰ ਤਿੰਨ ਬਰਡੀ ਸ਼ਾਮਲ ਸੀ। ਇਸ ਨਾਲ ਉਹ 8 ਅੰਡਰ 208 ਦੇ ਸਕੋਰ ਨਾਲ ਉਪ ਜੇਤੂ ਰਹੀ। ਟੂਰ ਦੇ ਤੀਜੇ ਪੜਾਅ ਦਾ ਖਿਤਾਬ ਜਿੱਤਣ ਵਾਲੀ ਹਿਤਾਸ਼ੀ ਦਾ ਕੁੱਲ ਸਕੋਰ 12 ਅੰਡਰ 204 ਰਿਹਾ। ਗੌਰਿਕਾ ਬਿਸ਼ਨੋਈ ਛੇ ਅੰਡਰ 210 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਰਹੀ।

ਇਹ ਖ਼ਬਰ ਪੜ੍ਹੋ-PAK v AUS : ਆਸਟਰੇਲੀਆ ਨੇ ਪਾਕਿ ਨੂੰ ਆਖਰੀ ਟੈਸਟ 'ਚ ਹਰਾਇਆ, 1-0 ਨਾਲ ਜਿੱਤੀ ਸੀਰੀਜ਼

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News