ਜੇਮਸ ਐਂਡਰਸਨ ਨੇ ਰਚਿਆ ਇਤਿਹਾਸ, ਬਣਾਇਆ ਇਹ ਖਾਸ ਰਿਕਾਰਡ
Thursday, Jun 03, 2021 - 08:57 PM (IST)
ਲੰਡਨ- ਨਿਊਜ਼ੀਲੈਂਡ ਵਿਰੁੱਧ ਇਤਿਹਾਸਕ ਲਾਰਡਸ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਐਂਡਰਸਨ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਅਜਿਹਾ ਕਰ ਉਨ੍ਹਾਂ ਨੇ ਸਾਬਕਾ ਕਪਤਾਨ ਕੁਕ ਦੀ ਬਰਾਬਰੀ ਕਰ ਲਈ ਹੈ। ਕੁਕ ਨੇ ਵੀ ਆਪਣੇ ਟੈਸਟ ਕਰੀਅਰ 'ਚ ਇੰਗਲੈਂਡ ਦੇ ਲਈ 161 ਟੈਸਟ ਮੈਚ ਖੇਡੇ ਸਨ ਭਾਵ ਹੁਣ ਦੂਜੇ ਟੈਸਟ ਮੈਚ ਵਿਚ ਵੀ ਐਂਡਰਸਨ ਖੇਡਦੇ ਹਨ ਤਾਂ ਉਸਦੇ ਨਾਂ ਇੰਗਲੈਂਡ ਦਾ ਸਭ ਤੋਂ ਵੱਡਾ ਰਿਕਾਰਡ ਦਰਜ ਹੋ ਜਾਵੇਗਾ। ਐਂਡਰਸਨ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਖਿਡਾਰੀ ਬਣਨ ਤੋਂ ਕੇਵਲ ਇਕ ਟੈਸਟ ਮੈਚ ਦੂਰ ਹਨ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਬੱਲੇਬਾਜ਼ ਕਾਨਵੇ ਨੇ ਤੋੜਿਆ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ
ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੇ ਟੈਸਟ ਮੈਚ ਵਿਚ ਇੰਗਲੈਂਡ ਦੀ ਟੀਮ ਵਿਚ 2 ਖਿਡਾਰੀਆਂ ਨੇ ਡੈਬਿਊ ਕੀਤਾ ਹੈ। ਇੰਗਲੈਂਡ ਦੀ ਟੀਮ ਦੇ ਲਈ ਜੇਮਸ ਬ੍ਰੇਸੀ (ਵਿਕਟਕੀਪਰ) ਅਤੇ ਓਲੀ ਰੋਬਿਨਸਨ ਨੇ ਡੈਬਿਊ ਕੀਤਾ ਹੈ। ਬ੍ਰੇਸੀ ਅਤੇ ਓਲੀ ਇੰਗਲੈਂਡ ਦੇ ਲਈ ਟੈਸਟ ਕ੍ਰਿਕਟ ਵਿਚ ਡੈਬਿਊ ਕਰਨ ਵਾਲੇ 698 ਅਤੇ 699 ਖਿਡਾਰੀ ਬਣੇ ਹਨ।
ਇਹ ਖ਼ਬਰ ਪੜ੍ਹੋ- ਅਗਲੇ ਹਫਤੇ ਤੋਂ ਖੇਡੇ ਜਾਣਗੇ PSL 6 ਦੇ ਬਚੇ ਹੋਏ ਮੈਚ, 24 ਜੂਨ ਨੂੰ ਹੋਵੇਗਾ ਫਾਈਨਲ
ਦੋਵਾਂ ਟੀਮਾਂ ਦੀ ਪਲੋਇੰਗ-11
ਇੰਗਲੈਂਡ- ਰੋਰੀ ਬਰਨਸ, ਡੋਮ ਸਿਬਲੀ, ਜੈਕ ਕ੍ਰਾਊਲੀ , ਜੋ ਰੂਟ (ਕਪਤਾਨ), ਓਲੀ ਪੋਪ, ਡੈਨਨ ਲੌਰੈਂਸ, ਜੇਮਸ ਬ੍ਰੇਸੀ (ਵਿਕਟਕੀਪਰ), ਓਲੀ ਰੋਬਿਨਸਨ, ਜੈਕ ਲੀਚ, ਸਟੂਅਰਟ ਬ੍ਰਾਡ, ਜੇਮਸ ਐਂਡਰਸਨ।
ਨਿਊਜ਼ੀਲੈਂਡ- ਟਾਮ ਲਾਥਮ, ਟਾਮ ਬਲੰਡੇਲ/ਡੇਵੋਨ ਕਾਨਵੇ, ਕੇਨ ਵਿਲੀਅਸਨ (ਕਪਤਾਨ), ਰੋਸ ਟੇਲਰ, ਹੈਨਰੀ ਨਿਕੋਲਸ, ਬੀ. ਜੇ. ਵਾਟਲਿੰਗ (ਵਿਕਟਕੀਪਰ), ਕੌਲਿਨ ਡੀ ਗ੍ਰੈਂਡਹੋਮ/ਡੈਰਿਲ ਮਿਸ਼ੇਲ, ਮਿਸ਼ੇਲ ਸੈਂਟਨਰ/ਮੈਟ ਹੈਨਰੀ, ਕਾਇਲ ਜੈਮੀਸਨ, ਟਿਮ ਸਾਊਥੀ, ਨੀਲ ਵੈਗਨਰ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।