ਨਿਊਜ਼ੀਲੈਂਡ ਦੇ ਖਿਲਾਫ ਦੂਜੇ ਟੈਸਟ ''ਚ ਇਤਿਹਾਸ ਬਣਾ ਸਕਦੀ ਹੈ ਭਾਰਤੀ ਟੀਮ

09/29/2016 11:10:05 AM

ਨਵੀਂ ਦਿੱਲੀ— ਕਾਨਪੁਰ ਦੇ ਗ੍ਰੀਨ ਪਾਰਕ ''ਚ ਇਤਿਹਾਸਕ 500ਵਾਂ ਟੈਸਟ ਮੈਚ ਖੇਡਣ ਵਾਲੀ ਭਾਰਤੀ ਟੀਮ ਜਦੋਂ ਸ਼ੁੱਕਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ''ਚ ਨਿਊਜ਼ੀਲੈਂਡ ਦੇ ਖਿਲਾਫ ਦੂਜਾ ਮੈਚ ਖੇਡਣ ਲਈ ਉਤਰੇਗੀ ਤਾਂ ਇਹ ਉਸ ਦਾ ਘਰੇਲੂ ਧਰਤੀ ''ਤੇ 250ਵਾਂ ਟੈਸਟ ਹੋਵੇਗਾ। ਭਾਰਤ ਨੇ ਆਪਣੀ ਸਰਜਮੀਂ ''ਤੇ 249 ਟੈਸਟ ਖੇਡੇ ਹਨ ਜਿਸ ''ਚੋਂ ਉਸ ਨੇ 88 ''ਚ ਜਿੱਤ ਦਰਜ ਕੀਤੀ ਅਤੇ 51 ''ਚ ਉਸ ਨੂੰ ਹਾਰ ਮਿਲੀ ਹੈ। ਇਕ ਮੈਚ ਬਰਾਬਰ ਰਿਹਾ ਹੈ ਜਦਕਿ 109 ਮੈਚ ਡਰਾਅ ਰਹੇ ਹਨ। ਵਿਦੇਸ਼ੀ ਧਰਤੀ ''ਤੇ ਭਾਰਤ ਨੇ 251 ਮੈਚਾਂ ''ਚੋਂ 42 ''ਚ ਜਿੱਤ ਹਾਸਲ ਕੀਤੀ ਜਦਕਿ 106 ''ਚ ਉਸ ਨੂੰ ਹਾਰ ਮਿਲੀ ਅਤੇ 103 ਮੈਚ ਡਰਾਅ ਰਹੇ, ਪਰ ਗ੍ਰੀਨ ਪਾਰਕ ਦੇ ਬਾਅਦ ਹੁਣ ਈਡਨ ਗਾਰਡਨ ਵੀ ਇਤਿਹਾਸਕ ਮੈਚ ਦਾ ਗਵਾਹ ਬਣਨ ਜਾ ਰਿਹਾ ਹੈ।

ਈਡਨ ''ਚ ਜਿੱਤ ਭਾਰਤ ਨੂੰ ਬਣਾਵੇਗੀ ''ਨੰਬਰ ਵਨ''
ਭਾਰਤੀ ਕ੍ਰਿਕਟ ਟੀਮ ਦੇ ਕੋਲ ਨਿਊਜ਼ੀਲੈਂਡ ਦੇ ਖਿਲਾਫ ਸ਼ੁੱਕਰਵਾਰ ਤੋਂ ਕੋਲਕਾਤਾ ਦੇ ਈਡਨ ਗਾਰਡਨ ''ਚ ਸ਼ੁਰੂ ਹੋਣ ਜਾ ਰਹੇ ਦੂਜੇ ਕ੍ਰਿਕਟ ਟੈਸਟ ''ਚ ਜਿੱਤ ਦਰਜ ਕਰਨ ਅਤੇ ਪਾਕਿਸਤਾਨ ਨੂੰ ਪਿਛਾੜਕੇ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਬਣਨ ਦਾ ਮੌਕਾ ਹੋਵੇਗਾ। ਕੌਮਾਂਤਰੀ ਕ੍ਰਿਕਟ ਸੰਘ (ਆਈ.ਸੀ.ਸੀ) ਦੇ ਅਨੁਸਾਰ ਜੇਕਰ ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਦੇ ਖਿਲਾਫ ਈਡਨ ਗਾਰਡਨ ''ਚ ਸ਼ੁਰੂ ਹੋਣ ਜਾ ਰਹੇ ਟੈਸਟ ''ਚ ਜਿੱਤ ਦਰਜ ਕਰ ਲੈਂਦੀ ਹੈ ਤਾਂ ਉਹ ਮੌਜੂਦਾ ਨੰਬਰ ਇਕ ਟੀਮ ਪਾਕਿਸਤਾਨ ਨੂੰ ਪਿੱਛੇ ਛੱਡਦੇ ਹੋਏ ਚੋਟੀ ''ਤੇ ਪਹੁੰਚ ਜਾਵੇਗੀ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਹੁਣ ਨੰਬਰ ਇਕ ਬਣਨ ਤੋਂ ਸਿਰਫ ਇਕ ਕਦਮ ਦੂਰ ਹੈ। ਨਿਊਜ਼ੀਲੈਂਡ ਦੇ ਖਿਲਾਫ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਪਾਕਿਸਤਾਨ ਤੋਂ ਸਿਰਫ ਇਕ ਅੰਕ ਪਿੱਛੇ ਸੀ ਅਤੇ ਉਸ ਨੂੰ ਆਈ.ਸੀ.ਸੀ ਰੈਂਕਿੰਗ ''ਚ ਚੋਟੀ ''ਤੇ ਪਹੁੰਚਣ ਲਈ ਕੀਵੀ ਟੀਮ ਤੋਂ ਸੀਰੀਜ਼ ''ਤੇ ਕਬਜ਼ਾ ਕਰਨਾ ਜ਼ਰੂਰੀ ਹੈ। 

ਈਡਨ ''ਚ ਭਾਰਤ ਦਾ 40ਵਾਂ ਟੈਸਟ
ਇਹ ਵੀ ਦਿਲਚਸਪ ਹੈ ਕਿ ਭਾਰਤ ਨੇ ਆਪਣੀ ਸਰਜਮੀਂ ''ਤੇ ਸਭ ਤੋਂ ਜ਼ਿਆਦਾ ਟੈਸਟ ਮੈਚ ਈਡਨ ਗਾਰਡਨ ''ਚ ਖੇਡੇ ਹਨ। ਕੋਲਕਾਤਾ ਦੇ ਇਸ ਮੈਦਾਨ ''ਤੇ ਨਿਊਜ਼ੀਲੈਂਡ ਖਿਲਾਫ ਉਸ ਦਾ 40ਵਾਂ ਟੈਸਟ ਹੋਵੇਗਾ। ਹਾਲੇ ਤੱਕ ਈਡਨ ਗਾਰਡਨ ''ਤੇ ਜੋ 39 ਮੈਚ ਖੇਡੇ ਗਏ ਹਨ, ਉਸ ''ਚ ਭਾਰਤ ਨੇ 11 ''ਚ ਜਿੱਤ ਦਰਜ ਕੀਤੀ ਹੈ ਜਦਕਿ 9 ''ਚ ਹਾਰ ਮਿਲੀ ਹੈ। ਭਾਰਤ ਲਈ ਹਾਲਾਂਕਿ ਦਿੱਲੀ ਦਾ ਫਿਰੋਜਸ਼ਾਹ ਕੋਟਲਾ ਅਤੇ ਚੇਨਈ ਦਾ ਐੱਨ.ਏ. ਚਿਦਮਬਰਮ ਸਟੇਡੀਅਮ ਵੱਧ ਕਿਸਮਤ ਵਾਲੇ ਰਹੇ ਹਨ। ਇਨ੍ਹਾਂ ਦੋਵਾਂ ਮੈਦਾਨਾਂ ''ਤੇ ਭਾਰਤ ਨੇ 13-13 ਜਿੱਤਾਂ ਦਰਜ ਕੀਤੀਆਂ ਹਨ। ਉਸ ਨੇ ਦਿੱਲੀ ''ਚ 33 ਅਤੇ ਚੇਨਈ ''ਚ 31 ਟੈਸਟ ਮੈਚ ਖੇਡੇ ਹਨ।

ਤੀਜਾ ਅਜਿਹਾ ਦੇਸ਼ ਬਣ ਜਾਵੇਗਾ ਭਾਰਤ
ਇਸ ਮੈਚ ਨਾਲ ਭਾਰਤ ਦੁਨੀਆ ਦਾ ਤੀਜਾ ਅਜਿਹਾ ਦੇਸ਼ ਬਣ ਜਾਵੇਗਾ ਜਿਸ ਨੇ ਆਪਣੀ ਸਰਜਮੀਂ ''ਤੇ 250 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। ਇੰਗਲੈਂਡ ਨੇ ਆਪਣੀ ਧਰਤੀ ''ਤੇ 501 ਟੈਸਟ ਖੇਡੇ ਹਨ। ਉਸ ਤੋਂ ਬਾਅਦ ਆਸਟਰੇਲੀਆ (404 ਟੈਸਟ) ਦਾ ਨੰਬਰ ਆਉਂਦਾ ਹੈ। ਵੈਸਟ ਇੰਡੀਜ਼ (237) ਚੌਥੇ ਅਤੇ ਦੱਖਣੀ ਅਫਰੀਕਾ (217) 5ਵੇਂ ਨੰਬਰ ''ਤੇ ਆਉਂਦਾ ਹਨ। 

ਆਜ਼ਾਦੀ ਤੋਂ ਪਹਿਲਾਂ ਖੇਡੇ ਸਿਰਫ 3 ਮੈਚ
ਭਾਰਤ ਨੇ ਆਪਣੀ ਸਰਜਮੀਂ ''ਤੇ ਜ਼ਿਆਦਾਤਰ ਮੈਚ ਆਜ਼ਾਦੀ ਦੇ ਬਾਅਦ ਖੇਡੇ ਹਨ। ਉਸ ਨੇ 1947 ਤੋਂ ਪਹਿਲੇ ਘਰੇਲੂ ਮੈਦਾਨਾਂ ''ਤੇ ਸਿਰਫ 3 ਮੈਚ ਖੇਡੇ ਹਨ ਜਿਸ ''ਚੋਂ 2 ''ਚ ਹਾਰ ਮਿਲੀ ਸੀ। ਇਸ ''ਚੋਂ ਪਹਿਲਾ ਮੈਚ ਉਸ ਨੇ 15 ਦਸੰਬਰ 1933 ਨੂੰ ਇੰਗਲੈਂਡ ਦੇ ਖਿਲਾਫ ਜਿਮਖਾਨਾ ''ਚ ਖੇਡਿਆ ਸੀ ਜਿਸ ''ਚ ਉਸ ਨੂੰ 9 ਵਿਕਟਾਂ ਤੋਂ ਹਾਰ ਮਿਲੀ ਸੀ। ਇਹ ਉਹ ਮੈਚ ਹੈ ਜਿਸ ''ਚ ਲਾਲਾ ਅਮਰਨਾਥ ਨੇ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ ਸੈਂਕੜਾ ਜੜ੍ਹਿਆ ਸੀ। 


Related News