ਹਿਮਾਚਲ ਨੇ ਕੌਮਾਂਤਰੀ ਪੱਧਰ ''ਤੇ ਤਮਗਾ ਜੇਤੂਆਂ ਦੀ ਇਨਾਮੀ ਰਾਸ਼ੀ ਵਧਾਈ

Saturday, Aug 25, 2018 - 12:20 AM (IST)

ਹਿਮਾਚਲ ਨੇ ਕੌਮਾਂਤਰੀ ਪੱਧਰ ''ਤੇ ਤਮਗਾ ਜੇਤੂਆਂ ਦੀ ਇਨਾਮੀ ਰਾਸ਼ੀ ਵਧਾਈ

ਸ਼ਿਮਲਾ— ਹਿਮਾਚਲ ਪ੍ਰਦੇਸ਼ ਨੇ ਓਲੰਪਿਕ, ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤਣ ਵਾਲੇ ਸੂਬੇ ਦੇ ਖਿਡਾਰੀਆਂ ਲਈ ਇਨਾਮੀ ਰਾਸ਼ੀ ਵਿਚ ਵਾਧਾ ਕੀਤਾ ਹੈ।
ਸੂਬਾ ਖੇਡ ਮੰਤਰੀ ਗੋਵਿੰਦ ਸਿੰਘ ਨੇ ਅੱਜ ਵਿਧਾਨ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਦੱਸਿਆ ਕਿ ਸੂਬੇ ਦੇ ਖਿਡਾਰੀਆਂ ਨੂੰ ਓਲੰਪਿਕ ਵਿਚ ਸੋਨ ਤਮਗਾ ਜਿੱਤਣ 'ਤੇ ਇਕ ਕਰੋੜ ਦੀ ਬਜਾਏ 2 ਕਰੋੜ ਰੁਪਏ ਮਿਲਣਗੇ। ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਓਲੰਪਿਕ ਵਿਚ ਚਾਂਦੀ ਤੇ ਕਾਂਸੀ ਤਮਗਾ ਜੇਤੂਆਂ ਨੂੰ ਕ੍ਰਮਵਾਰ 1 ਕਰੋੜ ਤੇ 50 ਲੱਖ ਰੁਪਏ ਮਿਲਣਗੇ।
ਮੰਤਰੀ ਨੇ ਕਿਹਾ ਕਿ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਵਿਚ ਸੋਨ, ਚਾਂਦੀ ਤੇ ਕਾਂਸੀ ਤਮਗਾ ਜੇਤੂਆਂ ਲਈ ਇਨਾਮੀ ਰਾਸ਼ੀ ਵਧਾ ਕੇ ਕ੍ਰਮਵਾਰ 20 ਲੱਖ, 10 ਲੱਖ ਤੇ 6 ਲੱਖ ਰੁਪਏ ਕਰ ਦਿੱਤੀ ਗਈ ਹੈ।

 


Related News