ਹਿਮਾ ਦਾਸ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਨੇੜੇ : ਹਾਈ ਪ੍ਰਫਾਰਮੈਂਸ ਡਾਈਰੈਕਟਰ
Monday, Jul 22, 2019 - 06:52 PM (IST)

ਨਵੀਂ ਦਿੱਲੀ— ਭਾਰਤੀ ਐਥਲੈਟਿਕਸ ਦੇ 'ਹਾਈ ਪ੍ਰਫਾਰਮੈਂਸ' ਡਾਈਰੈਕਟਰ ਵੋਲਕਰ ਹਰਮਨ ਦਾ ਮੰਨਣਾ ਹੈ ਕਿ ਯੂਰਪ ਵਿਚ 3 ਹਫਤਿਆਂ ਵਿਚ 5 ਤਮਗੇ ਜਿੱਤਣ ਵਾਲੀ ਸਟਾਰ ਦੌੜਾਕ ਹਿਮਾ ਦਾਸ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਨੇੜੇ ਹੈ। 19 ਸਾਲਾ ਹਿਮਾ ਨੇ ਪੋਲੈਂਡ ਤੇ ਚੈੱਕ ਗਣਰਾਜ ਵਿਚ 2 ਜੁਲਾਈ ਤੋਂ ਬਾਅਦ 200 ਮੀਟਰ ਦੀਆਂ 4 ਤੇ 400 ਮੀਟਰ ਦੀ ਇਕ ਪ੍ਰਤੀਯੋਗਿਤਾ ਵਿਚ ਸੋਨ ਤਮਗੇ ਹਾਸਲ ਕੀਤੇ ਹਨ। ਇਸ ਦੌਰਾਨ ਉਸ ਨੇ ਆਪਣੇ ਸਮੇਂ ਵਿਚ ਵੀ ਸਧਾਰ ਦੇ ਨਾਲ ਸ਼ਾਨਦਾਰ ਪ੍ਰਦਰਸਨ ਕੀਤਾ।
ਹਰਮਨ ਨੇ ਕਿਹਾ, ''ਹਿਮਾ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਜੇਕਰ ਤੁਸੀਂ 50 ਸੈਕੰਡ ਤੋਂ ਘੱਟ ਸਮੇਂ ਵਿਚ ਦੌੜ (400 ਮੀਟਰ) ਪੂਰੀ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਕੋਲ 22.80 ਸੈਕੰਡ ਵਿਚ ਦੌੜ (200 ਮੀਟਰ) ਪੂਰੀ ਕਰਨ ਦੀ ਸਮੱਰਥਾ ਹੋਣਾ ਚਾਹੀਦੀ ਹੈ।'' ਹਿਮਾ ਨੇ 20 ਜੁਲਾਈ ਨੂੰ 400 ਮੀਟਰ ਵਿਚ 52.09 ਸੈਕੰਡ ਦੇ ਸੈਸ਼ਨ ਵਿਚ ਸਰਵਸ੍ਰੇਸ਼ਟ ਸਮੇਂ ਨਾਲ ਸੋਨ ਤਮਗਾ ਜਿੱਤਿਆ ਹੈ। ਹਿਮਾ ਨੇ ਦੋਹਾ ਵਿਚ 26 ਸਤੰਬਰ ਤੋਂ 6 ਅਕਤੂਬਰ ਤਕ ਦੋਹਾ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ 200 ਮੀਟਰ ਜਾਂ 400 ਮੀਟਰ ਦੀ ਦੌੜ ਲਈ ਕੁਆਲੀਫਾਈ ਨਹੀਂ ਕੀਤਾ ਹੈ। ਪੁਰਸ਼ਾਂ ਦੇ ਵਰਗ ਵਿਚ ਹਾਲਾਂਕਿ ਮੁਹੰਮਦ ਅਨਸ ਨੇ 400 ਮੀਟਰ ਪ੍ਰਤੀਯੋਗਿਤਾ ਵਿਚ ਰਾਸ਼ਟਰੀ ਰਿਕਰਾਡ ਦੇ ਨਾਲ ਵਿਸਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ।