ਹਿਮਾ ਦਾ ਬਿਹਤਰੀਨ ਪ੍ਰਦਰਸ਼ਨ ਜਾਰੀ, 15 ਦਿਨ ਦੇ ਅੰਦਰ ਜਿੱਤਿਆ ਚੌਥਾ ਸੋਨ ਤਮਗਾ
Thursday, Jul 18, 2019 - 12:34 PM (IST)

ਸਪੋਰਟਸ ਡੈਸਕ : ਭਾਰਤ ਦੀ ਨੌਜਵਾਨ ਸਪ੍ਰਿਟੰਰ ਹਿਮਾ ਦਾਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ 15 ਦਿਨਾ ਦੇ ਅੰਦਰ ਚੌਥਾ ਸੋਨ ਤਮਗਾ ਜਿੱਤ ਲਿਆ ਹੈ। ਉਸਨੇ ਚੈਕ ਗਣਰਾਜ ਵਿਚ ਹੋਏ ਟਾਬੋਰ ਐਥਲੈਟਿਕਸ ਟੂਰਨਾਮੈਂਟ ਵਿਚ 200 ਮੀਟਰ 'ਚ ਸੋਨ ਤਮਗਾ ਜਿੱਤਿਆ। ਹਿਮਾ ਨੇ ਬੁੱਧਵਾਰ ਹੋਈ ਦੌੜ ਨੂੰ 23.25 ਸੈਕੰਡ ਵਿਚ ਪੂਰਾ ਕੀਤਾ। ਉਸਦੀ ਹਮਵਤਨ ਵੀ. ਕੇ. ਵਿਸਮਾਇਆ ਨੇ 23.43 ਦਾ ਸਮਾਂ ਕੱਢਦਿਆਂ ਦੂਜਾ ਸਥਾਨ ਹਾਸਲ ਕੀਤਾ। ਇਹ ਹਿਮਾ ਦਾ ਇਸ ਸੀਜ਼ਨ ਦਾ ਬਿਹਤਰੀਨ ਪ੍ਰਦਰਸ਼ਨ ਹੈ।
ਪੁਰਸ਼ ਵਰਗ ਵਿਚ ਰਾਸ਼ਟਰੀ ਰਿਕਾਰਡ ਹੋਲਡਰ ਮੁਹੰਮਦ ਅਨਸ ਨੇ 400 ਮੀ. ਦੇ ਮੁਕਾਬਲੇ ਨੂੰ 45.40 ਸੈਕੰਡ ਦਾ ਸਮਾਂ ਕੱਢਦਿਆਂ ਸੋਨ ਤਮਗਾ ਜਿੱਤਿਆ। ਅਨਸ ਨੇ 13 ਜੁਲਾਈ ਨੂੰ ਵੀ ਇਸ ਮੁਕਾਬਲੇ ਵਿਚ 45.21 ਸੈਕੰਡ ਦੇ ਸਮੇਂ ਨਾਲ ਸੋਨਾ ਜਿੱਤਿਆ ਸੀ। 2 ਜੁਲਾਈ ਤੋਂ ਬਾੱਦ ਹਿਮਾਦ ਦਾ ਯੂਰੋਪ ਵਿਚ ਹੋਏ ਟੂਰਨਾਮੈਂਟ ਦਾ ਇਹ ਚੌਥਾ ਸੋਨ ਤਮਗਾ ਹੈ। ਜਿੱਤ ਤੋਂ ਬਾਅਦ ਉਸਨੇ ਟਵੀਟ ਕੀਤਾ, ''ਅੱਜ 200 ਮੀ. ਵਿਚ ਫਿਰ ਇਕ ਸੋਨ ਜਿੱਤਿਆ ਅਤੇ ਟਾਬੋਰ ਵਿਚ ਆਪਣਾ ਸਮਾਂ ਬਿਹਤਰ ਕਰ ਕੇ 23.25 ਸੈਕੰਡ ਕੀਤਾ।''