HIL ਨਾਲ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਨ 'ਚ ਮਦਦ ਮਿਲੇਗੀ : ਰਘੂਨਾਥ
Thursday, Jun 27, 2024 - 03:07 PM (IST)

ਨਵੀਂ ਦਿੱਲੀ- ਅਨੁਭਵੀ ਡਰੈਗ ਫਲਿੱਕਰ ਵੀ.ਆਰ. ਰਘੂਨਾਥ ਨੇ ਕਿਹਾ ਕਿ ਆਗਾਮੀ ਹਾਕੀ ਇੰਡੀਆ ਲੀਗ (ਐੱਚ.ਆਈ.ਐੱਲ.) ਨਾਲ ਉਨ੍ਹਾਂ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਨ ਵਿਚ ਮਦਦ ਕਰੇਗੀ ਜੋ ਭਵਿੱਖ ਵਿਚ ਰਾਸ਼ਟਰੀ ਟੀਮ ਲਈ ਖੇਡ ਸਕਦੇ ਹਨ। ਐੱਚਆਈਐੱਲ ਸੱਤ ਸਾਲਾਂ ਬਾਅਦ ਭਾਰਤੀ ਹਾਕੀ ਵਿੱਚ ਵਾਪਸੀ ਕਰ ਰਿਹਾ ਹੈ ਜਿਸ ਵਿੱਚ ਅੱਠ ਟੀਮਾਂ ਪੁਰਸ਼ ਵਰਗ ਵਿੱਚ ਅਤੇ ਛੇ ਟੀਮਾਂ ਮਹਿਲਾ ਵਰਗ ਵਿੱਚ ਹਿੱਸਾ ਲੈਣਗੀਆਂ। ਇਹ ਦਸੰਬਰ 2024 ਅਤੇ ਫਰਵਰੀ 2025 ਵਿੱਚ ਆਯੋਜਿਤ ਕੀਤਾ ਜਾਵੇਗਾ।
ਆਯੋਜਕਾਂ ਦੇ ਬਿਆਨ ਦੇ ਅਨੁਸਾਰ ਰਘੂਨਾਥ ਨੇ ਕਿਹਾ, “ਇਹ ਲੀਗ ਰਾਸ਼ਟਰੀ ਟੀਮ ਲਈ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਮਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਵਰਗੇ ਖਿਡਾਰੀ ਐੱਚ.ਆਈ.ਐੱਲ. ਦੀ ਹੀ ਦੇਣ ਹਨ। ਇਹ ਘਰੇਲੂ ਖਿਡਾਰੀਆਂ ਲਈ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਚੰਗਾ ਪਲੇਟਫਾਰਮ ਹੈ।
ਉਨ੍ਹਾਂ ਨੇ ਕਿਹਾ, “ਕਈ ਨੌਜਵਾਨ ਖਿਡਾਰੀਆਂ ਨੂੰ ਯੂਰਪ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲੇਗਾ। ਇਸ ਨਾਲ ਉਨ੍ਹਾਂ ਨੂੰ ਇਹ ਸਮਝਣ ਦਾ ਮੌਕਾ ਮਿਲੇਗਾ ਕਿ ਚੋਟੀ ਦੇ ਖਿਡਾਰੀ ਕਿਵੇਂ ਖੇਡਦੇ ਹਨ ਅਤੇ ਖੇਡ ਪ੍ਰਤੀ ਉਨ੍ਹਾਂ ਦੀ ਪਹੁੰਚ ਅਤੇ ਉਹ ਕਿਵੇਂ ਤਿਆਰੀ ਕਰਦੇ ਹਨ।”