ਗੋਂਜ਼ਾਲੋ ਹਿਗੁਏਨ ਨੇ ਅੰਤਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ
Friday, Mar 29, 2019 - 06:21 PM (IST)

ਬਿਊਨਸ ਆਇਰਸ : ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਗੋਂਜਾਲੋ ਹਿਗੁਏਨ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਆਪਣੇ ਸੰਨਿਆਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਹੁਣ ਉਹ ਆਪਣੇ ਪਰਿਵਾਰ ਤੇ ਪ੍ਰੀਮੀਅਰ ਲੀਗ ਕਲਬ ਚੇਲਸੀ 'ਤੇ ਜ਼ਿਆਦਾ ਧਿਆਨ ਦੇ ਸਕਣਗੇ। ਰਾਸ਼ਟਰੀ ਟੀਮ ਲਈ 75 ਮੈਚ ਖੇਡਣ ਵਾਲੇ 31 ਸਾਲ ਦੇ ਇਸ ਸਟ੍ਰਾਈਕਰ ਨੇ ਸੰਨਿਆਸ ਲੈਣ ਦੇ ਨਾਲ ਹੀ ਆਲੋਚਕਾਂ 'ਤੇ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਨੇ ਕਿਹਾ, 'ਮੈਂ ਆਪਣੀ ਰਾਸ਼ਟਰੀ ਟੀਮ ਨੂੰ ਆਪਣਾ ਸਭ ਕੁਝ ਦਿੱਤਾ। 'ਪਿਛਲੇ ਸਾਲ ਵਿਸ਼ਵ ਕੱਪ 'ਚ ਨਾਈਜੀਰੀਆ ਦੇ ਖਿਲਾਫ ਆਪਣਾ ਅੰਤਮ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਹਿਗੁਏਨ ਨੇ ਅਰਜਨਟੀਨਾ ਲਈ 35 ਗੋਲ ਕੀਤੇ। ਉਹ 2014 'ਚ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜਣ ਵਾਲੀ ਅਰਜੇਂਟੀਨਾ ਦੀ ਟੀਮ ਦਾ ਹਿੱਸਾ ਸਨ।