ਲਾਵੇਰ ਕੱਪ ''ਚ ਇਕੱਠੇ ਖੇਡ ਸਕਦੇ ਹਨ ਇਹ ਖਿਡਾਰੀ

Friday, Sep 22, 2017 - 12:32 PM (IST)

ਲਾਵੇਰ ਕੱਪ ''ਚ ਇਕੱਠੇ ਖੇਡ ਸਕਦੇ ਹਨ ਇਹ ਖਿਡਾਰੀ

ਪਰਾਗ— ਲੰਬੇ ਸਮੇਂ ਤੋਂ ਵਿਰੋਧੀ ਰੋਜਰ ਫੈਡਰਰ ਤੇ ਰਾਫੇਲ ਨਡਾਲ ਇਸ ਹਫਤੇ ਪ੍ਰਾਗ ਵਿਚ ਪਹਿਲੀ ਵਾਰ ਲਾਵੇਰ ਕੱਪ ਟੈਨਿਸ ਟੂਰਨਾਮੈਂਟ ਵਿਚ ਇਕੱਠੇ ਖੇਡ ਸਕਦੇ ਹਨ। ਲਾਵੇਰ ਕੱਪ ਗੋਲਫ ਦੇ ਰਾਈਡਰ ਕੱਪ ਦੇ ਸਵਰੂਪ ਦਾ ਟੂਰਨਾਮੈਂਟ ਹੈ, ਜਿਸ ਵਿਚ ਯੂਰਪ ਦੀ ਟੀਮ ਵਿਸ਼ਵ ਟੀਮ ਨਾਲ ਭਿੜੇਗੀ। ਇਸ ਸਾਲ ਸਾਰੇ ਚਾਰੋ ਗ੍ਰੈਂਡ ਸਲੈਮ ਜਿੱਤਣ ਵਾਲੇ  ਨਡਾਲ ਤੇ ਫੈਡਰਰ ਇਕ ਵਾਰ ਫਿਰ  ਵਿਸ਼ਵ  ਰੈਂਕਿੰਗ ਵਿਚ ਚੋਟੀ'ਤੇ ਪਹੁੰਚ ਗਏ ਹਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਯੂਰਪ ਟੀਮ ਦੇ ਕਪਤਾਨ ਬਿਯੋਨ ਬਰਗ ਇਨ੍ਹਾਂ ਦੋਵਾਂ ਨੂੰ ਡਬਲਜ਼ ਤੇ ਸਿੰਗਲਜ਼ ਮੁਕਾਬਲਿਆਂ ਵਿਚ ਖੇਡਣ ਲਈ ਚੁਣਨਗੇ। ਲਗਭਗ ਦੋ ਦਹਾਕੇ ਦੀ ਵਿਰੋਧਤਾ ਵਿਚ ਇਹ ਪਹਿਲਾ ਮੌਕਾ ਹੋਵੇਗਾ  ਜਦੋਂ ਨਡਾਲ ਤੇ ਫੈਡਰਰ ਇਕੱਠੇ ਟੀਮ ਬਣਾ ਕੇ ਖੇਡ ਸਕਦੇ ਹਨ।


Related News