ਰੋਹਿਤ ਸ਼ਰਮਾ ਨੇ ਕੁਝ ਇਸ ਅੰਦਾਜ਼ ''ਚ ਪਤਨੀ ਰਿਤਿਕਾ ਨੂੰ ਕੀਤਾ ਵੈਲੇਂਟਾਈਨ ਵਿਸ਼
Wednesday, Feb 14, 2018 - 02:39 PM (IST)

ਨਵੀਂ ਦਿੱਲੀ, (ਬਿਊਰੋ)— ਪਿਛਲੇ ਸਾਲ ਦਸੰਬਰ 'ਚ ਸ਼੍ਰੀਲੰਕਾ ਦੇ ਖਿਲਾਫ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਦੀ ਧਮਾਕੇਦਾਰ 208 ਦੌੜਾਂ ਦੀ ਪਾਰੀ ਨੂੰ ਭਲਾ ਕੌਣ ਭੁੱਲ ਸਕਦਾ ਹੈ। ਜਿਸ ਦਿਨ ਰੋਹਿਤ ਸ਼ਰਮਾ ਨੇ ਇਹ ਡਬਲ ਸੈਂਚੁਰੀ ਲਗਾਈ ਸੀ ਉਸੇ ਦਿਨ ਉਸ ਦੀ ਵਿਆਹ ਦੀ ਦੂਜੀ ਵਰ੍ਹੇਗੰਢ ਸੀ। ਰੋਹਿਤ ਨੇ ਆਪਣੀ ਇਹ ਡਬਲ ਸੈਂਚੁਰੀ ਨੂੰ ਆਪਣੀ ਪਤਨੀ ਰਿਤਿਕਾ ਸਜਦੇਹ ਨੂੰ ਡੈਡੀਕੇਟ ਕਰ ਦਿੱਤਾ ਸੀ। ਰੋਹਿਤ ਸ਼ਰਮਾ ਨੇ ਆਪਣੇ ਇਸੇ ਖਾਸ ਅੰਦਾਜ਼ 'ਚ ਹੁਣ ਆਪਣੀ ਪਤਨੀ ਰਿਤਿਕਾ ਨੂੰ ਵੈਲੇਂਟਾਈਨ ਡੇ ਵੀ ਵਿਸ਼ ਕੀਤਾ ਹੈ।
ਦੱਖਣੀ ਅਫਰੀਕਾ ਦੇ ਖਿਲਾਫ ਵੈਲੇਂਟਾਈਨ ਡੇ ਤੋਂ ਇਕ ਦਿਨ ਪਹਿਲਾਂ ਖੇਡੇ ਗਏ ਪੰਜਵੇਂ ਵਨਡੇ ਮੈਚ 'ਚ ਵੀ ਸ਼ਾਨਦਾਰ 115 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੋਹਿਤ ਸ਼ਰਮਾ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਉਨ੍ਹਾਂ ਨੇ ਇਹ ਐਵਾਰਡ ਆਪਣੀ ਪਤਨੀ ਰਿਤਿਕਾ ਨੂੰ ਡੈਡੀਕੇਟ ਕਰਦੇ ਹੋਏ ਉਨ੍ਹਾਂ ਨੂੰ ਵੈਲੇਂਟਾਈਨ ਡੇ ਵਿਸ਼ ਕੀਤਾ ਹੈ। ਆਪਣੇ ਇੰਸਟਾਗਰਾਮ ਹੈਂਡਲ 'ਤੇ ਰੋਹਿਤ ਨੇ ਮੈਨ ਆਫ ਦਿ ਮੈਚ ਟਰਾਫੀ ਦੇ ਨਾਲ ਆਪਣੀ ਤਸਵੀਰ ਪਾਈ ਹੈ ਅਤੇ ਉਸ ਦੇ ਨਾਲ ਕੈਪਸ਼ਨ ਦਿੱਤਾ ਹੈ- 'ਹੈਪੀ ਵੈਲੇਂਟਾਈਨ ਡੇ ਰਿਤਸ'। ਰੋਹਿਤ ਆਪਣੀ ਪਤਨੀ ਨੂੰ ਰਿਤਸ ਬੁਲਾਉਂਦੇ ਹਨ। ਉਨ੍ਹਾਂ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਖੂਬ ਕੁਮੈਂਟਸ ਆਏ।
ਲੋਕਾਂ ਨੇ ਇਸ ਨੂੰ ਵੈਲੇਂਟਾਈਨ ਡੇ ਦਾ ਬੈਸਟ ਗਿਫਟ ਦੱਸਿਆ ਹੈ। ਰੋਹਿਤ ਦੇ ਇਸ ਪੋਸਟ ਦੇ ਬਾਅਦ ਉਸ ਦੀ ਪਤਨੀ ਰਿਤਿਕਾ ਨੇ ਵੀ ਆਪਣੇ ਇੰਸਟਾਗਰਾਮ 'ਤੇ ਇਕ ਚੰਗੀ ਜਿਹੀ ਤਸਵੀਰ ਪਾਈ ਹੈ ਅਤੇ ਉਨ੍ਹਾਂ ਨੇ ਵੈਲੇਂਟਾਈਨ ਡੇ 'ਤੇ ਆਪਣੇ ਪਿਆਰ ਨੂੰ ਜ਼ਾਹਰ ਕੀਤਾ ਹੈ। ਰਿਤਿਕਾ ਨੇ ਤਸਵੀਰ ਦੇ ਨਾਲ ਰੋਹਿਤ ਨੂੰ ਟੈਗ ਕਰਦੇ ਹੋਏ ਦਿਲ ਦਾ ਸਿੰਬਲ ਵੀ ਬਣਾਇਆ ਹੈ।