ਸਟੇਨਸਨ ਨੂੰ ਖਿਤਾਬ, ਵੁਡਸ ਚੌਥੇ ਸਥਾਨ ''ਤੇ ਰਹੇ
Sunday, Dec 08, 2019 - 11:24 AM (IST)

ਨਸਾਊ (ਬਹਾਮਾਸ)— ਸਵੀਡਨ ਦੇ ਹੇਨਰਿਕ ਸਟੇਨਸਨ ਨੇ ਪਾਰ ਪੰਜ ਦੇ 15ਵੇਂ ਹੋਲ 'ਚ ਈਗਲ ਦੇ ਨਾਲ ਸ਼ਨੀਵਾਰ ਨੂੰ ਇੱਥੇ ਇਕ ਸ਼ਾਟ ਤੋਂ ਹੀਰੋ ਵਿਸ਼ਵ ਚੈਲੰਜ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਸਟੇਨਸਨ ਦੀ ਅਗਸਤ 2017 ਦੇ ਬਾਅਦ ਇਹ ਪਹਿਲੀ ਜਿੱਤ ਹੈ। ਸਟੇਨਸਨ ਨੇ ਆਖਰੀ ਦੌਰ 'ਚ 6 ਅੰਡਰ ਦੇ ਸਕੋਰ ਦੇ ਨਾਲ ਕੁਲ ਸਕੋਰ 18 ਅੰਡਰ 270 ਦਾ ਸਕੋਰ ਬਣਾਇਆ। ਸਟੇਨਸਨ ਨੇ ਸਾਬਕਾ ਚੈਂਪੀਅਨ ਅਤੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਜਾਨ ਰਾਹਮ ਨੂੰ ਇਕ ਸ਼ਾਟ ਨਾਲ ਪਛਾੜਿਆ। ਰਾਹਮ ਨੇ ਵੀ ਆਖ਼ਰੀ ਦੌਰ 'ਚ 6 ਅੰਡਰ ਦੇ ਸਕੋਰ ਦੇ ਨਾਲ ਕੁਲ 17 ਅੰਡਰ 271 ਦਾ ਸਕੋਰ ਬਣਾਇਆ। ਸਟੇਨਸਨ ਨੂੰ ਇਸ ਜਿੱਤ ਨਾਲ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਟੂਰਨਾਮੈਂਟ ਦੇ ਮੇਜ਼ਬਾਨ ਵੁਡਸ ਆਖਰੀ ਦੌਰ 'ਚ ਤਿੰਨ ਅੰਡਰ-69 ਦੇ ਸਕੋਰ ਦੇ ਨਾਲ ਚੌਥੇ ਸਥਾਨ 'ਤੇ ਰਹੇ।