ਮਲਾਲਾ ਦੇ ਕਸ਼ਮੀਰ ਵਾਲੇ ਟਵੀਟ ''ਤੇ ਭੜਕੀ ਹੀਨਾ ਸਿੱਧੂ, ਦਿੱਤਾ ਕਰਾਰਾ ਜਵਾਬ

09/16/2019 11:43:01 AM

ਸਪੋਰਟਸ ਡੈਸਕ : ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੁਫਜ਼ਈ ਦੇ ਕਸ਼ਮੀਰ ਨੂੰ ਲੈ ਕੇ ਟਵੀਟ ਕਰਨ 'ਤੇ ਸਟਾਰ ਨਿਸ਼ਾਨੇਬਾਜ਼ ਹੀਨਾ ਸਿੱਧੂ ਭੜਕ ਗਈ ਅਤੇ ਉਸਨੇ ਮਲਾਲਾ ਨੂੰ ਕਰਾਰ ਜਵਾਬ ਦੇ ਦਿੱਤਾ। ਦਰਅਸਲ ਮਲਾਲਾ ਨੇ ਟਵੀਟ ਕੀਤਾ ਕਿ ਕੁਝ ਦਿਨ ਪਹਿਲਾਂ ਮੈਂ ਕਸ਼ਮੀਰ ਆਈ ਸੀ ਅਤੇ ਉੱਥੇ ਲੋਕਾਂ ਨਾਲ ਸਮਾਂ ਬਿਤਾਇਆ। ਮਲਾਲਾ ਨੇ ਕਸ਼ਮੀਰੀ ਲੜਕੀਆਂ ਦੀ ਪੜਾਈ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਿਖਿਆ। ਜਿਸਦੇ ਜਵਾਬ 'ਚ ਹੀਨਾ ਸਿੱਧੂ ਨੇ ਕਿਹਾ ਕਿ ਤੁਹਾਡਾ ਕਹਿਣਾ ਹੈ ਕਿ ਕਸ਼ਮੀਰ ਪਾਕਿਸਤਾਨ ਨੂੰ ਦੇ ਦਿੱਤਾ ਜਾਵੇ, ਕਿਉਂਕਿ ਉੱਥੇ ਲੜਕੀਆਂ ਦੀ ਪੜਾਈ ਦੇ ਮੁੱਧੇ 'ਤੇ ਤੁਹਾਡੀ ਹੀ ਤਰ੍ਹਾਂ ਚੰਗੇ ਮੌਕੇ ਹਨ। ਹੀਨਾ ਨੇ ਮਲਾਲਾ ਨੂੰ ਯਾਦ ਦਿਵਾਇਆ ਕਿ ਕਿਵੇਂ ਪਾਕਿਸਤਾਨ ਵਿਚ ਪੜਾਈ ਕਾਰਨ ਹੀ ਉਸਦੀ (ਮਲਾਲਾ ਦੀ) ਜਾਨ ਜਾਂਦੇ-ਜਾਂਦੇ ਬਚੀ ਸੀ। ਹਿੰਦੁਸਤਾਨ ਦੀ ਸਟਾਰ ਨਿਸ਼ਾਨੇਬਾਜ਼ ਨੇ ਕਿਹਾ ਕਿ ਤੁਸੀਂ ਆਪਣਾ ਦੇਸ਼ ਛੱਡ ਦਿੱਤਾ ਅਤੇ ਕਸ਼ਮੀਰ ਪਰਤ ਕੇ ਨਹੀਂ ਗਏ। ਉਸਨੇ ਕਿਹਾ ਕਿ ਪਹਿਲਾਂ ਉਹ ਪਾਕਿ ਜਾ ਕੇ ਉਦਾਹਰਣ ਪੇਸ਼ ਕਰੇ।

PunjabKesari

ਸਿਰ 'ਚ ਤਾਲੀਬਾਨੀਆ ਨੇ ਮਾਰੀ ਸੀ ਗੋਲੀ
ਮਲਾਲਾ ਯੁਸੁਫਜ਼ਈ ਨੇ ਟਵੀਟ ਕਰ ਬੋਲਿਆ ਸੀ ਕਿ ਕਸ਼ਮੀਰ ਵਿਚ ਲੜਕੀਆਂ ਸਕੂਲ ਨਹੀਂ ਜਾ ਪਾ ਰਹੀਆਂ ਹਨ, ਜਿਸ ਨਾਲ ਉਹ ਨਿਰਾਸ਼ ਹੈ। ਆਪਣੇ ਟਵੀਟ ਵਿਚ ਉਸਨੇ ਦਾਅਵਾ ਕੀਤਾ ਕਿ ਕਸ਼ਮੀਰ ਵਿਚ 3 ਲੜਕੀਆਂ ਨਾਲ ਉਸਨੇ ਗੱਲ ਕੀਤੀ। ਜਿਸ ਵਿਚ ਇਕ ਨੇ ਕਿਹਾ ਕਿ ਇਸ ਹਾਲਾਤ ਵਿਚ ਉਹ ਸਕੂਲ ਨਹੀਂ ਜਾ ਪਾ ਰਹੀ, ਜਿਸ ਕਾਰਨ ਉਹ 12 ਅਗਸਤ ਨੂੰ ਪਰੀਖਿਆ ਨਹੀਂ ਦੇ ਸਕੀ। ਉਸਦੇ ਇਸ ਟਵੀਟ ਤੋਂ ਬਾਅਦ ਸਾਬਕਾ ਨੰਬਰ ਇਕ ਨਿਸ਼ਾਨੇਬਾਜ਼ ਹੀਨਾ ਨੇ ਉਸ ਨੂੰ ਯਾਦ ਦਿਵਾਇਆ ਕਿ ਕਿਵੇਂ ਸਕੂਲ ਜਾਣ 'ਤੇ ਪਾਕਿਸਤਾਨ ਵਿਚ ਤਾਲੀਬਾਨੀਆਂ ਨੇ ਉਸਦੇ ਸਿਰ 'ਤੇ ਗੋਲੀ ਮਾਰ ਦਿੱਤੀ ਸੀ। ਉਸ ਨੂੰ ਇਲਾਜ ਲਈ ਬ੍ਰਿਟੇਨ ਭੇਜਿਆ ਗਿਆ, ਜਿੱਥੇ ਉਸਦੀ ਜਾਨ ਬੱਚ ਸਕੀ ਸੀ। ਇਸ ਤੋਂ ਬਾਅਦ ਮਲਾਲਾ ਦੋਬਾਰਾ ਪਾਕਿ ਪਰਤ ਕੇ ਨਹੀਂ ਗਈ।


Related News