ਜਲਦ ਆ ਸਕਦਾ ਹੈ ਰਾਹੁਲ ਦ੍ਰਾਵਿੜ ਦੇ ਭੱਵਿਖ 'ਤੇ ਫੈਸਲਾ, ਸੁਣਵਾਈ ਹੋਈ ਖਤਮ

Wednesday, Nov 13, 2019 - 12:25 PM (IST)

ਜਲਦ ਆ ਸਕਦਾ ਹੈ ਰਾਹੁਲ ਦ੍ਰਾਵਿੜ ਦੇ ਭੱਵਿਖ 'ਤੇ ਫੈਸਲਾ, ਸੁਣਵਾਈ ਹੋਈ ਖਤਮ

ਸਪੋਰਟਸ ਡੈਸਕ— ਭਾਰਤ ਦੇ ਮਹਾਨ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਲੈ ਕੇ ਚੱਲ ਰਹੇ ਹਿੱਤਾਂ ਦੇ ਟਕਰਾਅ ਦੇ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਇਥੇ ਖ਼ਤਮ ਹੋਈ ਅਤੇ ਬੀ. ਸੀ. ਸੀ. ਆਈ. ਦੇ ਕੰਡਕਟ ਅਧਿਕਾਰੀ ਡੀ. ਕੇ. ਜੈਨ ਨੇ ਕਿਹਾ ਕਿ 'ਉਨ੍ਹਾਂ ਦਾ ਹੁਕਮ ਛੇਤੀ ਹੀ ਆ ਸਕਦਾ ਹੈ।PunjabKesari

ਐੱਮ. ਪੀ. ਸੀ. ਏ. ਦੇ ਲਾਈਫਟਾਈਮ ਮੈਂਬਰ ਸੰਜੀਵ ਗੁਪਤਾ ਨੇ ਦ੍ਰਾਵਿੜ ਖਿਲਾਫ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਪ੍ਰਮੁੱਖ ਦੇ ਤੌਰ 'ਤੇ ਮੌਜੂਦਾ ਭੂਮਿਕਾ ਅਤੇ ਇੰਡੀਆ ਸੀਮੈਂਟਸ ਦੇ ਕਰਮਚਾਰੀ ਹੋਣ ਦੇ ਤੌਰ 'ਤੇ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਦਰਜ ਕੀਤੀ ਸੀ। ਜੈਨ ਨੇ ਪੀ. ਟੀ. ਆਈ. ਦੇ ਹਵਾਲੇ ਤੋਂ ਕਿਹਾ, ''ਸੁਣਵਾਈ ਖ਼ਤਮ ਹੋ ਗਈ ਹੈ। ਤੁਹਾਨੂੰ ਛੇਤੀ ਹੀ ਇਸ ਮਾਮਲੇ 'ਤੇ ਹੁਕਮ ਮਿਲ ਸਕਦਾ ਹੈ।
PunjabKesari
ਸਾਬਕਾ ਭਾਰਤੀ ਕਪਤਾਨ ਦ੍ਰਾਵਿੜ ਨੇ 26 ਸਤੰਬਰ ਨੂੰ ਮੁੰਬਈ 'ਚ ਹੋਈ ਵਿਅਕਤੀਗਤ ਸੁਣਵਾਈ 'ਚ ਆਪਣਾ ਪੱਖ ਰੱਖਿਆ ਸੀ। ਹਾਲਾਂਕਿ ਕੰਡਕਟ ਅਧਿਕਾਰੀ ਨੇ ਸੋਮਵਾਰ ਨੂੰ ਦੂਜੀ ਵਾਰ ਦ੍ਰਾਵਿੜ ਨੂੰ ਆਉਣ ਲਈ ਕਿਹਾ। ਪੀ. ਟੀ. ਆਈ. ਨੂੰ ਪਤਾ ਚੱਲਿਆ ਹੈ ਕਿ ਐੱਨ. ਸੀ. ਏ. ਪ੍ਰਮੁੱਖ ਦੀ ਪ੍ਰਤੀਨਿਧਤਾ ਉਨ੍ਹਾਂ ਦੇ ਵਕੀਲ ਨੇ ਕੀਤੀ। ਬੋਰਡ ਅਧਿਕਾਰੀ ਨੇ ਕਿਹਾ, ''ਬੀ. ਸੀ. ਸੀ. ਆਈ. ਦੇ ਵਕੀਲ ਅਤੇ ਸ਼ਿਕਾਇਤਕਰਤਾ ਗੁਪਤਾ ਦਾ ਪੱਖ ਵੀ ਸੁਣਿਆ ਗਿਆ।


Related News