ਖੇਡ ਮੁੜ੍ਹ ਤੋਂ ਸ਼ੁਰੂ ਹੋਣ ’ਤੇ ਸੱਟਾਂ ਦੇ ਪ੍ਰਬੰਧਨ ਨੂੰ ਲੈ ਕੇ ਸਾਵਧਾਨ ਰਹਿਣਾ ਹੋਵੇਗਾ : ਇਰਫਾਨ ਪਠਾਨ

Wednesday, Jun 03, 2020 - 04:12 PM (IST)

ਖੇਡ ਮੁੜ੍ਹ ਤੋਂ ਸ਼ੁਰੂ ਹੋਣ ’ਤੇ ਸੱਟਾਂ ਦੇ ਪ੍ਰਬੰਧਨ ਨੂੰ ਲੈ ਕੇ ਸਾਵਧਾਨ ਰਹਿਣਾ ਹੋਵੇਗਾ : ਇਰਫਾਨ ਪਠਾਨ

ਸਪੋਰਟਸ ਡੈਸਕ — ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦਾ ਮੰਨਣਾ ਹੈ ਕਿ ਭਾਰਤੀ ਟੀਮ ਪ੍ਰਬੰਧਨ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਖੇਡ ਦੁਬਾਰਾ ਸ਼ੁਰੂ ਹੋਣ ’ਤੇ ਗੇਂਦਬਾਜ਼ਾਂ ਦੀਆਂ ਸੱਟਾਂ ਦੇ ਪ੍ਰਬੰਧਨ ਨੂੰ ਲੈ ਕੇ ਕਾਫ਼ੀ ਸਾਵਧਾਨੀ ਵਰਤਣੀ ਹੋਵੇਗੀ। ਭਾਰਤੀ ਖਿਡਾਰੀਆਂ ਨੇ 25 ਮਾਰਚ ਤੋਂ ਬਾਅਦ ਅਭਿਆਸ ਨਹੀਂ ਕੀਤਾ ਹੈ। ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਦੇਸ਼ ਭਰ ’ਚ ਤਾਲਾਬੰਦੀ ਲਾਗੂ ਸੀ। PunjabKesariਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਪਿਛਲੇ ਮਹੀਨੇ ਬੋਇਸਰ ’ਚ ਅਭਿਆਸ ਸ਼ੁਰੂ ਕੀਤਾ। ਪਠਾਨ ਨੇ ਕਿਹਾ ਕਿ ਆਈ. ਪੀ. ਐੱਲ ਟੀਮਾਂ ਸਣੇ ਸਾਰੀਆਂ ਟੀਮਾਂ ਨੂੰ ਗੇਂਦਬਾਜ਼ਾਂ ਨੂੰ ਲੈ ਕੇ ਵਾਧੂ ਸਾਵਧਾਨੀ ਵਰਤਣੀ ਹੋਵੇਗੀ ਕਿਉਂਕਿ ਦੋ ਮਹੀਨੇ ਬਾਅਦ ਮੈਦਾਨ ’ਤੇ ਵਾਪਸੀ ਕਰਨ ਤੋਂ ਬਾਅਦ ਸੱਟਾਂ ਲੱਗਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ। ਉਨ੍ਹਾਂ ਨੇ ਸਟਾਰ ਸਪੋਟਰਸ ਦੇ ਸ਼ੋਅ ‘ਕ੍ਰਿਕਟ ਕੁਨੈਕਟਿਡ ’ਤੇ ਕਿਹਾ, ‘‘ਸੱਟਾਂ ਦਾ ਪ੍ਰਬੰਧਨ ਸਭ ਤੋਂ ਅਹਿਮ ਹੈ। ਸਾਨੂੰ ਗੇਂਦਬਾਜ਼ਾਂ ’ਤੇ ਫੋਕਸ ਕਰਨਾ ਹੋਵੇਗਾ। ਆਈ. ਸੀ. ਸੀ. ਨੇ ਵੀ ਹਾਲ ਹੀ ’ਚ ਗੇਂਦਬਾਜ਼ਾਂ ਲਈ ਖਾਸ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਟੀਮਾਂ ਨੂੰ ਗੇਂਦਬਾਜ਼ਾਂ ਦੇ ਕਾਰਜਭਾਰ ਨੂੰ ਲੈ ਕੇ ਜਾਗਰੁਕ ਰਹਿਣਾ ਹੋਵੇਗਾ। ਪਠਾਨ 2007 ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ।


author

Davinder Singh

Content Editor

Related News