ਹੈਟ੍ਰਿਕਮੈਨ ਐਸ਼ਟਨ ਨੇ ਇਸ ਭਾਰਤੀ ਆਲਰਾਊਂਡਰ ਨੂੰ ਦੱਸਿਆ ਆਪਣਾ ਫੇਵਰੇਟ ਖਿਡਾਰੀ

2/22/2020 1:11:32 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 'ਚ ਹੈਟ੍ਰਿਕ ਲਗਾ ਕੇ ਆਸਟਰੇਲੀਆ ਨੂੰ ਜਿੱਤ ਦਿਵਾਉਣ ਵਾਲੇ ਐਸ਼ਟਨ ਐਗਰ ਨੇ 'ਰਾਕਸਟਾਰ ਰਵਿੰਦਰ ਜਡੇਜਾ ਨੂੰ ਆਪਣਾ ਪਸੰਦੀਦਾ ਖਿਡਾਰੀ ਦੱਸਦੇ ਹੋਏ ਕਿਹਾ ਕਿ ਇਸ ਭਾਰਤੀ ਹਰਫਨਮੌਲਾ ਨਾਲ ਗੱਲਬਾਤ ਦਾ ਉਨ੍ਹਾਂ ਨੂੰ ਕਾਫ਼ੀ ਫਾਇਦਾ ਮਿਲਿਆ। ਐਗਰ ਨੇ ਦੱਸਿਆ ਕਿ ਪਿਛਲੇ ਮਹੀਨੇ ਆਸਟਰੇਲੀਆਈ ਟੀਮ ਦੇ ਭਾਰਤ ਦੌਰੇ 'ਤੇ ਜਡੇਜਾ ਨਾਲ ਮਿਲੀ ਸਲਾਹ ਉਨ੍ਹਾਂ ਦੇ ਕਾਫ਼ੀ ਕੰਮ ਆਈ।

PunjabKesari

ਉਨ੍ਹਾਂ ਨੇ ਕਿਹਾ, ''ਭਾਰਤ ਖਿਲਾਫ ਸੀਰੀਜ਼ ਤੋਂ ਬਾਅਦ ਮੈਂ ਰਵਿੰਦਰ ਜਡੇਜਾ ਨਾਲ ਕਾਫ਼ੀ ਗੱਲ ਕੀਤੀ। ਸਪਿਨ ਗੇਂਦਬਾਜ਼ੀ ਦੇ ਬਾਰੇ 'ਚ ਉਸ ਨਾਲ ਗੱਲਬਾਤ ਕਰਕੇ ਮੈਨੂੰ ਕਾਫ਼ੀ ਪ੍ਰੇਰਨਾ ਮਿਲੀ। ਉਨ੍ਹਾਂ ਨੇ ਕਿਹਾ, ''ਉਹ ਦੁਨੀਆ ਭਰ 'ਚ ਮੇਰਾ ਸਭ ਤੋਂ ਪਸੰਦੀਦਾ ਕ੍ਰਿਕਟਰ ਹੈ। ਮੈਂ ਉਸ ਦੀ ਤਰ੍ਹਾਂ ਖੇਡਣਾ ਚਾਹੁੰਦਾ ਹਾਂ। ਉਹ ਪੂਰਾ ਰਾਕਸਟਾਰ ਹੈ। ਉਸ ਨੂੰ ਖੇਡਦੇ ਦੇਖਣ ਭਰ ਨਾਲ ਮੇਰੇ ਅੰਦਰ ‍ਆਤਮਵਿਸ਼ਵਾਸ ਆ ਜਾਂਦਾ ਹੈ। ਬੱਲੇਬਾਜ਼ੀ 'ਚ ਉਸ ਦਾ ਰਵੱਈਆ ਕਾਫ਼ੀ ਸਕਾਰਾਤਮਕ ਰਹਿੰਦਾ ਹੈ ਅਤੇ ਉਹ ਮੈਦਾਨ 'ਤੇ ਉਸੀ ਸਕਾਰਾਤਮਕਤਾ ਨੂੰ ਲੈ ਕੇ ਉਤਰਦਾ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ