ਸ਼ਮੀ ਦੇ ਘਰ ਰਹਿਣ ਆਈ ਹਸੀਨ, ਤਾਲਾ ਲੱਗਾ ਦੇਖ ਵਾਪਸ ਪਰਤੀ

05/06/2018 4:06:09 PM

ਅਮਰੋਹਾ (ਬਿਊਰੋ)— ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਸਦੀ ਪਤਨੀ ਹਸੀਨ ਜਹਾਂ ਦੇ ਨਾਲ ਚਲ ਰਹੇ ਵਿਵਾਦ 'ਚ ਐਤਵਾਰ ਨੂੰ ਨਾਟਕੀ ਘਟਨਾ 'ਚ ਪਹਿਲਾਂ ਹਸੀਨ ਜਹਾਂ ਸ਼ਮੀ ਦੇ ਅਮਰੋਹਾ ਸਥਿਤ ਘਰ ਪਹੁੰਚੀ। ਪਰ ਘਰ ਨੂੰ ਤਾਲਾ ਲੱਗਾ ਦੇਖ ਕੇ ਗੁਆਂਡੀਆਂ ਦੇ ਕੁਝ ਦੇਰ ਰੁਕਣ ਦੇ ਬਾਅਦ ਵਾਪਸ ਪਰਤ ਗਈ। ਹਸੀਨ ਜਹਾਂ ਨੇ ਸ਼ਮੀ ਦੇ ਘਰ ਪਰਤਣ 'ਤੇ ਲੱਗ ਰਿਹਾ ਸੀ ਕਿ ਉਹ ਵਿਵਾਦ ਨੂੰ ਹਲ ਕਰਨ ਦੇ ਇਰਾਦੇ ਨਾਲ ਆਈ ਹੈ। ਪਰ ਵਾਪਸ ਪਰਤਦੇ ਹਸੀਨ ਨੇ ਜਿਸ ਤਰ੍ਹਾਂ ਦੇ ਨਵੇਂ ਦੋਸ਼ ਲਗਾਏ, ਉਸ ਨਾਲ ਵਿਵਾਦ ਘੱਟਦਾ ਨਜ਼ਰ ਨਹੀਂ ਆ ਰਿਹਾ।

ਹਸੀਨ ਨੇ ਸ਼ਮੀ ਦੇ ਘਰ ਤੋਂ ਵਾਪਸ ਪਰਤਦੇ ਹੋਏ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਰਹੇਗੀ। ਨਾਲ ਹੀ ਹਸੀਨ ਨੇ ਸ਼ਮੀ ਦੇ ਵੱਡੇ ਭਰਾ ਹਸੀਬ 'ਤੇ ਗੰਭੀਰ ਦੋਸ਼ ਲਗਾਏ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਅਮਰੋਹਾ ਦੇ ਡਿਡੋਲੀ ਥਾਣੇ ਦੀ ਪੁਲਸ ਵੀ ਸ਼ਮੀ ਦੇ ਨਾਲ ਮਿਲੀ ਹੋਈ ਹੈ ਅਤੇ ਉਸਨੂੰ ਅਮਰੋਹਾ 'ਚ ਜਾਨ ਦਾ ਖਤਰਾ ਵੀ ਹੈ।

ਦੱਸ ਦਈਏ ਕਿ ਹਸੀਨ ਆਪਣੇ ਸਾਮਾਨ ਦੇ ਨਾਲ ਸ਼ਮੀ ਦੇ ਘਰ ਪਰਤੀ ਸੀ। ਹਾਲਾਂਕਿ ਸ਼ਮੀ ਦੇ ਘਰ ਤਾਲਾ ਲੱਗਾ ਹੋਣ ਕਾਰਨ ਉਸਨੂੰ ਆਪਣਾ ਸਾਮਾਨ ਗੁਆਂਡੀਆਂ ਦੇ ਘਰ ਰਖਣਾ ਪਿਆ। ਹਸੀਨ ਆਪਣੇ ਨਾਲ ਧੀ ਆਇਰਾ, ਵਕੀਲ ਅਤੇ ਪੁਲਸ ਨੂੰ ਵੀ ਲੈ ਕੇ ਆਈ ਸੀ। ਪੁਲਸ ਨੂੰ ਲਿਆਉਣ ਦੀ ਵਜ੍ਹਾ ਬਾਰੇ ਪੁਛੱਣ 'ਤੇ ਹਸੀਨ ਨੇ ਕਿਹਾ ਕਿ ਵਿਵਾਦ ਤੋਂ ਬਚਣ ਲਈ ਪੁਲਸ ਨੂੰ ਨਾਲ ਲੈ ਕੇ ਆਈ ਸੀ। ਹਸੀਨ ਨੇ ਗੁਆਂਡੀਆਂ ਤੋਂ ਆਪਣੇ ਪਤੀ ਮੁਹੰਮਦ ਸ਼ਮੀ ਅਤੇ ਉਸਦੇ ਪਰਿਵਾਰ ਦੇ ਪਤੇ ਨੂੰ ਲੈ ਕੇ ਪੁੱਛ-ਗਿਛ ਵੀ ਕੀਤੀ।


Related News