ਡਾਂਸ ਕਲੱਬ ’ਚ ਠੁਮਕੇ ਲਗਾਉਂਦੀ ਨਜ਼ਰ ਆਈ ਸ਼ਮੀ ਦੀ ਪਤਨੀ, ਪ੍ਰਸ਼ੰਸਕ ਬੋਲੇ- ਅਸ਼ਲੀਲ ਫਿਲਮਾਂ ’ਚ ਟ੍ਰਾਈ ਕਰੋ

8/1/2020 3:49:37 PM

ਸਪੋਰਟਸ ਡੈਸਕ– ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਆਏ ਦਿਨ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਛਾਈ ਰਹਿੰਦੀ ਹੈ। ਉਹ ਆਪਣੇ ਅਤੇ ਸ਼ਮੀ ਬਾਰੇ ਕੁਝ ਨਾ ਕੁਝ ਪੋਸਟ ਵੀ ਕਰਦੀ ਰਹਿੰਦੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਹਸੀਨ ਜਹਾਂ ਨੂੰ ਹਮੇਸ਼ਾ ਟ੍ਰੋਲ ਕਰਦੇ ਰਹਿੰਦੇ ਹਨ। ਅਜਿਹੇ ’ਚ ਇਕ ਵਾਰ ਫਿਰ ਤੋਂ ਹਸੀਨ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਸ਼ਮੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ। 

 

 
 
 
 
 
 
 
 
 
 
 
 
 
 

Happy friendship day my sweeties 🤗💋💋💋💃💃💃💃🧚‍♀️🧚‍♀️🧚‍♀️🧚‍♀️ # #hasinjahan #hasinjahanfam #hasinjahanfun #hasinjahanentertainment #starhasinjahan #mirchihasinjahan

A post shared by hasin jahan (@hasinjahanofficial) on Jul 30, 2020 at 6:58am PDT

ਦਰਅਸਲ, ਹਸੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ ਲਿਖੀ ਹੈ- ਹੈਪੀ ਫ੍ਰੈਂਡਸ਼ਿਪ ਡੇ ਮਾਈ ਸਵੀਟੀਜ਼... ਦੱਸ ਦੇਈਏ ਕਿ ਹਸੀਨ ਜਹਾਂ ਨੇ ਆਪਣੀ ਪੋਸਟ ’ਚ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਜਿਸ ਵਿਚ ਉਹ ਆਪਣੀਆਂ ਕੁਝ ਸਹੇਲੀਆਂ ਨਾਲ ਕਿਸੇ ਕਲੱਬ ’ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸ ਦੀ ਪੋਸਟ ’ਤੇ ਕਾਫੀ ਕੁਮੈਂਟ ਕੀਤੇ ਹਨ। ਉਥੇ ਹੀ ਇਕ ਯੂਜ਼ਰ ਨੇ ਲਿਖਿਆ ਹੈ ਕਿ ਸ਼ਮੀ ਸਰ ਦੀ ਬੇਇੱਜ਼ਤੀ ਕਰ ਰਹੀ ਹੋ... ਦੂਜੇ ਨੇ ਲਿਖਿਆ- ਵੀਡੀਓ ਪਾਰਟੀ ਹਾਰਡ ਮਾਰਗ ਮੈਮ ਮਾਸ ਲਗਾਓ...

PunjabKesari

ਦੱਸ ਦੇਈਏ ਕਿ ਹਸੀਨ ਜਹਾਂ ਅਤੇ ਮੁਹੰਮਦ ਸ਼ਮੀ ਹੁਣ ਵੱਖ-ਵੱਖ ਰਹਿੰਦੇ ਹਨ। ਇਨ੍ਹਾਂ ਦੋਹਾਂ ਦੀ ਨਿੱਜੀ ਲੜਾਈ ਸਾਲ 2018 ’ਚ ਅਦਾਲਤ ਤਕ ਪਹੁੰਚ ਗਈ ਸੀ। ਹਸੀਨ ਜਹਾਂ ਨੇ ਆਪਣੇ ਪਤੀ ਸ਼ਮੀ ’ਤੇ ਕਈ ਗੰਭੀਰ ਦੋਸ਼ ਲਗਾਏ ਸਨ। ਜਿਸ ਵਿਚ ਮੈਚ ਫਿਕਸਿੰਗ ਵਰਗਾ ਗੰਭੀਰ ਦੋਸ਼ ਵੀ ਸੀ। ਇਸ ਦੋਸ਼ ਤੋਂ ਬਾਅਦ ਬੀ.ਸੀ.ਸੀ.ਆਈ. ਨੂੰ ਉਨ੍ਹਾਂ ਦੀ ਜਾਂਚ ਕਰਨੀ ਪਈ ਸੀ ਜਿਸ ਵਿਚ ਸ਼ਮੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਹਸੀਨ ਨੇ ਸ਼ਮੀ ’ਤੇ ਕਈ ਜਨਾਨੀਆਂ ਨਾਲ ਨਾਜਾਇਜ਼ ਸਬੰਧ ਹੋਣ ਦਾ ਦੋਸ਼ ਵੀ ਲਗਾਇਆ ਸੀ। 

PunjabKesari


Rakesh

Content Editor Rakesh