ਸ਼ਮੀ ਦੀ ਪਤਨੀ ਨੇ ਸ਼ੇਅਰ ਕੀਤੀ ਬੇਟੀ ਦੀ ਵੀਡੀਓ, ਲੋਕਾਂ ਨੇ ਕਿਹਾ- ਕੀ ਆਪਣੇ ਵਰਗੀ ਬਣਾਓਗੀ

08/04/2020 6:27:23 PM

ਸਪੋਰਟਸ ਡੈਸਕ– ਆਪਣੀਆਂ ਹੌਟ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਸੋਸ਼ਲ ਮੀਡੀਆ ’ਤੇ ਖ਼ੂਬ ਐਕਟਿਵ ਰਹਿੰਦੀ ਹੈ। ਜਿਥੇ ਉਹ ਆਪਣੀਆਂ ਨਵੀਆਂ-ਨਵੀਆਂ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ’ਚ ਲੱਗੀ ਰਹਿੰਦੀ ਹੈ। ਅਜਿਹੇ ’ਚ ਹਸੀਨ ਨੇ ਇੰਟਰਨੈੱਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

 

 
 
 
 
 
 
 
 
 
 
 
 
 
 

happy rakhabandha......Allah meri bacho ko har Roz tehwar jesi anand de

A post shared by hasin jahan (@hasinjahanofficial) on Aug 3, 2020 at 9:09am PDT

ਦਰਅਸਲ, ਹਸੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਨਵੀਂ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ਆਈਰਾ ਜਹਾਂ... ਹੈਪੀ ਰਕਸ਼ਾ ਬੰਧਨ.. ਅੱਲ੍ਹਾ ਮੇਰੀ ਬੱਚੀ ਨੂੰ ਹਰ ਰੋਜ਼ ਤੇਵਰ ਜੇਸੀ ਆਨੰਦ ਦੇ... ਦੱਸ ਦੇਈਏ ਕਿ ਹਸੀਨ ਹਜਾਂ ਨੇ ਆਪਣੀ ਬੇਟੀ ਦੀ ਇਕ ਪਿਆਰੀ ਵੀਡੀਓ ਪੋਸਟ ਕੀਤੀ ਹੈ। ਜਿਥੇ ਉਸ ਦੀ ਬੇਟੀ ਭਰਾ ਨੂੰ ਰੱਖੜੀ ਬੰਨ੍ਹਦੀ ਵਿਖਾਈ ਦੇ ਰਹੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸ ਦੀ ਪੋਸਟ ’ਤੇ ਜੰਮ ਕੇ ਕੁਮੈਂਟ ਕੀਤੇ। ਉਥੇ ਹੀ ਇਕ ਪ੍ਰਸ਼ੰਸਕ ਨੇ ਕੁਮੈਂਟ ਕਰਦੇ ਹੋਏ ਲਿਖਿਆ- ਕੀ ਇਸ ਪਿਆਰੀ ਬੱਚੀ ਨੂੰ ਆਪਣੇ ਵਰਗੀ ਬਣਾਓਗੀ...

PunjabKesari

ਜ਼ਿਕਰਯੋਗ ਹੈ ਕਿ ਹਸੀਨ ਜਹਾਂ ਅਤੇ ਮੁਹੰਮਦ ਸ਼ਮੀ ਹੁਣ ਵੱਖ-ਵੱਖ ਰਹਿੰਦੇ ਹਨ। ਇਨ੍ਹਾਂ ਦੋਵਾਂ ਦੀ ਨਿੱਜੀ ਲੜਾਈ ਸਾਲ 2018 ’ਚ ਅਦਾਲਤ ਤਕ ਪਹੁੰਚ ਗਈ ਸੀ। ਹਸੀਨ ਜਹਾਂ ਨੇ ਆਪਣੇ ਪਤੀ ਸ਼ਮੀ ’ਤੇ ਕਈ ਗੰਭੀਰ ਦੋਸ਼ ਲਗਾਏ ਸਨ। ਜਿਸ ਵਿਚ ਮੈਚ ਫਿਕਸਿੰਗ ਵਰਗਾ ਗੰਭੀਰ ਦੋਸ਼ ਵੀ ਸੀ। ਇਸ ਦੋਸ਼ ਤੋਂ ਬਾਅਦ ਬੀ.ਸੀ.ਸੀ.ਆਈ. ਨੂੰ ਸ਼ਮੀ ਦੀ ਜਾਂਚ ਵੀ ਕਰਨੀ ਪਈ ਸੀ ਪਰ ਇਸ ਵਿਚ ਸ਼ਮੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਹਸੀਨ ਨੇ ਸ਼ਮੀ ’ਤੇ ਜਨਾਨੀਆਂ ਨਾਲ ਨਾਜਾਇਜ਼ ਸਬੰਧ ਹੋਣ ਦਾ ਦੋਸ਼ ਵੀ ਲਗਾਇਆ ਸੀ। 


Rakesh

Content Editor

Related News