ਮਾਂ ਪ੍ਰੇਸ਼ਾਨ ਨਾ ਹੋਵੇ, ਇਸ ਲਈ ਬਾਊਂਸਰ ਲੱਗਣ ਤੋਂ ਤੁਰੰਤ ਬਾਅਦ ਉਠ ਖੜਾ ਹੋਇਆ : ਸ਼ਾਹਿਦੀ

06/19/2019 6:57:42 PM

ਮਾਨਚੈਸਟਰ— ਅਫਗਾਨੀਸਤਾਨ ਦੇ ਬੱਲੇਬਾਜ਼ ਹਸ਼ਮਤੁੱਲਾ ਸ਼ਾਹਿਦੀ ਨੇ ਕਿਹਾ ਮੰਗਲਵਾਰ ਨੂੰ ਇੰਗਲੈਂਡ ਖਿਲਾਫ ਆਈ. ਸੀ. ਸੀ. ਵਿਸ਼ਵ ਕੱਪ ਦੇ ਮੁਕਾਬਲੇ ਵਿਚ ਗੇਂਦ ਹੈਲਮੇਟ 'ਤੇ ਲੱਗਣ ਕਾਰਨ ਮੈਦਾਨ 'ਤੇ ਡਿੱਗਣ ਤੋਂ ਬਾਅਦ ਉਹ ਤੁਰੰਤ ਉੱਠ ਖੜਾ ਹੋਇਆ ਕਿਉਂਕਿ ਇਸ ਨਾਲ ਉਸ ਦੀ ਮਾਂ ਚਿੰਤਤ ਹੋ ਸਕਦੀ ਸੀ। 

PunjabKesari

ਸ਼ਾਹਿਦੀ ਜਦੋਂ 24 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ 90 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਸੁੱਟੀ ਗਈ ਗੇਂਦ ਉਸ ਦੇ ਹੈਲਮੇਟ ਨਾਲ ਟਕਰਾਈ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਇਸ ਤਰ੍ਹਾਂ ਲੱਗਾ ਕਿ 24 ਸਾਲਾ ਇਹ ਬੱਲੇਬਾਜ਼ ਰਿਟਾਇਰਡ ਹਰਟ ਹੋਵੇਗੀ ਪਰ ਉਸ ਨੇ ਹੈਲਮੇਟ ਬਦਲ ਕੇ ਖੇਡਣਾ ਜਾਰੀ ਰੱਖਿਆ ਅਤੇ ਉਹ ਟੀਮ ਦੇ ਚੌਟੀ ਦਾ ਸਕੋਰਰ ਰਿਹਾ। ਹਾਲਾਂਕਿ ਉਸ ਦੀ 76 ਦੌੜਾਂ ਦੀ ਪਾਰੀ ਤੋਂ ਬਾਅਦ ਵੀ ਅਫਗਾਨੀਸਤਾਨ ਦੀ ਟੀਮ ਇੰਗਲੈਂਡ ਕੋਲੋਂ 150 ਦੌੜਾਂ ਨਾਲ ਹਾਰ ਗਈ।


Related News