ਪਤੀ ਨੂੰ ਮਿਲਣ ਪਹੁੰਚੀ ਹਸੀਨ ਜਹਾਂ, ਸ਼ਮੀ ਨੇ ਕੀਤਾ ਨਜ਼ਰ-ਅੰਦਾਜ਼

Tuesday, Mar 27, 2018 - 08:26 PM (IST)

ਪਤੀ ਨੂੰ ਮਿਲਣ ਪਹੁੰਚੀ ਹਸੀਨ ਜਹਾਂ, ਸ਼ਮੀ ਨੇ ਕੀਤਾ ਨਜ਼ਰ-ਅੰਦਾਜ਼

ਨਵੀਂ ਦਿੱਲੀ (ਬਿਊਰੋ)— ਆਖਰਕਾਰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਸ਼ਮੀ ਦੀ ਮੁਲਾਕਾਤ ਆਪਣੀ ਪਤਨੀ ਅਤੇ ਬੇਟੀ ਨਾਲ ਹੋ ਹੀ ਗਈ ਹੈ। ਐਤਵਾਰ ਨੂੰ ਸ਼ਮੀ ਦੀ ਕਾਰ ਇਕ ਟ੍ਰਕ ਨਾਲ ਟਕਰਾ ਗਈ ਸੀ। ਜਿਸ 'ਚ ਸ਼ਮੀ ਨੂੰ ਗੰਭੀਰ ਸੱਟਾਂ ਲਗੀਆਂ ਸਨ। ਸ਼ਮੀ ਦੇ ਅੱਖ ਦੇ ਕੋਲ 5 ਟਾਂਕੇ ਲਗਾਏ ਗਏ ਸਨ। ਸ਼ਮੀ ਦਾ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਸ਼ਮੀ ਦਾ ਜ਼ਖਮ ਡੂੰਘਾ ਹੈ। ਇਸ ਨੂੰ ਭਰਨ ਲਈ 15-20 ਦਿਨ ਲਗ ਸਕਦੇ ਹਨ। ਉਥੇ ਹੀ ਹਸੀਨ ਜਹਾਂ ਵੀ ਆਪਣੇ ਪਤੀ ਸ਼ਮੀ ਦਾ ਹਾਲ ਪੁੱਛਣ ਲਈ ਦਿੱਲੀ ਪਹੁੰਚੀ। ਹਰ ਵਾਰ ਸ਼ਮੀ 'ਤੇ ਗੰਭੀਰ ਦੋਸ਼ ਲਗਾਉਣ ਵਾਲੀ ਹਸੀਨ ਨੇ ਇਸ ਵਾਰ ਫਿਰ ਆਪਣੇ ਪਤੀ 'ਤੇ ਨਵਾਂ ਦੋਸ਼ ਲਗਾ ਦਿੱਤਾ। ਮੁਲਾਕਾਤ ਤੋਂ ਬਾਅਦ ਮੀਡੀਆ ਸਾਹਮਣੇ ਆਉਣ 'ਤੇ ਹਸੀਨ ਨੇ ਕਿਹਾ ਕਿ ਸ਼ਮੀ ਸਿਰਫ ਆਪਣੀ ਬੇਟੀ ਨੂੰ ਮਿਲਿਆ ਅਤੇ ਉਸ ਨੇ ਮੈਨੂੰ ਲਗਾਤਾਰ ਨਜ਼ਰ-ਅੰਦਾਜ਼ ਕੀਤਾ ਹੈ। ਸ਼ਮੀ ਦੀ ਮਾਂ ਵੀ ਅਜਿਹਾ ਹੀ ਕਰ ਰਹੀ ਸੀ। ਹਸੀਨ ਨੇ ਕਿਹਾ ਕਿ ਉਸ ਦੇ ਪਤੀ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਹਣ ਮੁਲਾਕਾਤ ਅਦਾਲਤ 'ਚ ਹੀ ਹੋਵੇਗੀ।
ਦਸ ਦਈਏ ਕਿ ਹਸੀਨ ਨੇ ਸ਼ਮੀ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਹਸੀਨ ਨੇ ਸ਼ਮੀ 'ਤੇ ਮੈਚ ਫਿਕਸਿੰਗ ਦਾ ਵੀ ਦੋਸ਼ ਵੀ ਲਗਾਇਆ ਸੀ, ਪਰ ਮੈਚ ਫਿਕਸਿੰਗ ਮਾਮਲੇ 'ਚ ਸ਼ਮੀ ਨੂੰ ਬੀ.ਸੀ.ਸੀ.ਆਈ. ਵਲੋਂ ਕਲੀਨ ਚਿਟ ਮਿਲ ਚੁੱਕੀ ਹੈ। ਸ਼ਮੀ ਦੌਬਾਰਾ ਬੋਰਡ ਦੇ ਕੇਂਦਰੀ ਕਰਾਰ 'ਚ ਸ਼ਾਮਲ ਹੋ ਚੁੱਕੇ ਹਨ ਅਤੇ ਆਈ.ਪੀ.ਐੱਲ. ਖੇਡਣ ਲਈ ਵੀ ਸ਼ਮੀ ਨੂੰ ਇਜਾਜ਼ਤ ਮਿਲ ਚੁੱਕੀ ਹੈ।


Related News