ਹਸੀਨ ਨੇ ਕਿਹਾ- ਇਸ ਨਵੇਂ ਤਰੀਕੇ ਨਾਲ ਸ਼ਮੀ ਦੇ ਰਿਹੈ ਧਮਕੀਆਂ

03/14/2018 12:07:34 PM

ਕੋਲਕਾਤਾ, (ਬਿਊਰੋ)— ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਕੋਲਕਾਤਾ ਪੁਲਸ ਤੋਂ ਸੁਰੱਖਿਆ ਮੰਗੀ ਹੈ। ਹਸੀਨ ਦਾ ਕਹਿਣਾ ਹੈ ਕਿ ਜਦੋਂ ਤੋਂ ਉਹ ਸ਼ਮੀ ਦੇ ਖਿਲਾਫ ਬੋਲਣ ਲੱਗੀ ਹੈ ਉਦੋਂ ਤੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਸ਼ਮੀ ਉਨ੍ਹਾਂ ਨੂੰ ਲਗਾਤਾਰ ਦੋ ਦਿਨਾਂ ਤੋਂ ਵ੍ਹਟਸਐਪ ਕਾਲ ਅਤੇ ਮੈਸੇਜ ਦੇ ਜ਼ਰੀਏ ਵੀ ਸ਼ਿਕਾਇਤ ਵਾਪਸ ਲੈਣ ਦੀ ਧਮਕੀ ਦੇ ਰਿਹਾ ਹੈ।

ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਾਥ ਦੇਣ ਲਈ ਕਿਹਾ
ਹਸੀਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਵੀ ਇਸ ਮਾਮਲੇ 'ਚ ਸਮਰਥਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ''ਮੈਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਇਸ ਲੜਾਈ 'ਚ ਉਨ੍ਹਾਂ ਦਾ ਸਾਥ ਚਾਹੁੰਦੀ ਹਾਂ। ਉਹ ਇਕ ਮਹਿਲਾ ਮੁੱਖ ਮੰਤਰੀ ਹੈ ਅਤੇ ਮੈਨੂੰ ਉਮੀਦ ਹੈ ਕਿ ਉਹ ਮੇਰਾ ਦਰਦ ਸਮਝੇਗੀ। ਮੈਂ ਸੂਬੇ ਦੇ ਨਾਰੀ ਸੰਗਠਨਾਂ ਦੀਆਂ ਮੈਂਬਰਾਂ ਤੋਂ ਇਸ ਲੜਾਈ 'ਚ ਮੇਰੇ ਨਾਲ ਰਹਿਣ ਦੀ ਬੇਨਤੀ ਕਰਦੀ ਹੈ। ਇਨ੍ਹਾਂ ਲੋਕਾਂ ਦਾ ਸਾਥ ਮਿਲਣ ਨਾਲ ਮੇਰੀ ਹਿੰਮਤ ਹੋਰ ਵਧੇਗੀ।''

ਹਸੀਨ ਦੇ ਵਕੀਲ ਨੇ ਕੀ ਕਿਹਾ-
ਹਸੀਨ ਦੇ ਵਕੀਲ ਜਾਕਿਰ ਹੁਸੈਨ ਨੇ ਕਿਹਾ, ''ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਧਮਕੀਆਂ ਵਿਚਾਲੇ ਉਹ ਬਾਹਰ ਜਾਣ ਤੋਂ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਜਿਨ੍ਹਾਂ ਅਕਾਊਂਟਸ ਤੋਂ ਧਮਕੀਆਂ ਮਿਲ ਰਹੀਆਂ ਹਨ ਉਹ ਫਰਜ਼ੀ ਵੀ ਹੋ ਸਕਦੇ ਹਨ ਅਤੇ ਨਹੀਂ ਵੀ। ਉਹ ਕੋਲਕਾਤਾ ਪੁਲਸ ਹੈੱਡਕੁਆਰਟਰ, ਲਾਲ ਬਾਜ਼ਾਰ ਗਈ ਸੀ ਅਤੇ ਉੱਥੇ ਉਸ ਨੇ ਆਪਣੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਉਹ ਕਿਤੇ ਵੀ ਜਾਣ 'ਚ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।''


Related News